ਪੋਰਟ ਆਫ ਪ੍ਰਿੰਸ (ਹੈਤੀ) (ਸਮਾਜ ਵੀਕਲੀ): ਹੈਤੀ ਦੇ ਪੁਲੀਸ ਮੁਖੀ ਨੇ ਦੱਸਿਆ ਕਿ ਰਾਸ਼ਟਰਪਤੀ ਜੋਵੇਨੇਲ ਮੋਇਸੇ ਦੀ ਹੱਤਿਆ ਵਿਚ ਚਾਰ ਮਸ਼ਕੂਕਾਂ ਨੂੰ ਪੁਲੀਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ ਅਤੇ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਮੁਖੀ ਲਿਓਨ ਚਾਰਲਸ ਨੇ ਬੁੱਧਵਾਰ ਦੀ ਰਾਤ ਨੂੰ ਕਿਹਾ ਕਿ ਮਸ਼ਕੂਕਾਂ ਨੇ ਤਿੰਨ ਪੁਲੀਸ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ ਸੀ, ਜਿਨ੍ਹਾਂ ਨੂੰ ਛੁਡਵਾ ਲਿਆ ਹੈ। ਇਸ ਹਮਲੇ ਵਿੱਚ ਜ਼ਖ਼ਮੀ ਮੋਇਸੇ ਦੀ ਪਤਨੀ ਤੇ ਪ੍ਰਥ ਮਹਿਲਾ ਮੌਰਟਿਨੀ ਮੋਇਸੇ ਨੂੰ ਵੀ ਗੋਲੀਆਂ ਲੱਗੀਆਂ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly