ਅੰਮ੍ਰਿਤਸਰ ਦੇ ਚਾਰ ਖਿਡਾਰੀਆਂ ਨੇ ਲਗਾ ਦਿੱਤੇ ਚਾਰ ਚੰਨ: ਗੁਰਜੰਟ, ਦਿਲਪ੍ਰੀਤ, ਹਰਮਨਪ੍ਰੀਤ ਤੇ ਸ਼ਮਸ਼ੇਰ ਦੇ ਘਰਾਂ ਵਿੱਚ ਰੌਣਕਾ

ਅੰਮ੍ਰਿਤਸਰ (ਸਮਾਜ ਵੀਕਲੀ): ਓਲੰਪਿਕ ਵਿਚ ਭਾਰਤੀ ਹਾਕੀ ਟੀਮ ਵੱਲੋਂ ਕਾਂਸੇ ਦਾ ਤਗ਼ਮਾ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਦੇ ਖਿਡਾਰੀਆਂ ਨਾਲ ਸਬੰਧਤ ਪਿੰਡਾਂ ਵਿਚ ਖੁਸ਼ੀ ਅਤੇ ਜਸ਼ਨ ਵਾਲਾ ਮਾਹੌਲ ਹੈ। ਜ਼ਿਲ੍ਹੇ ਦੇ ਚਾਰ ਖਿਡਾਰੀ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚ ਜੰਡਿਆਲਾ ਤੋਂ ਗੁਰਜੰਟ ਸਿੰਘ, ਬੁਤਾਲਾ ਤੋਂ ਦਿਲਪ੍ਰੀਤ ਸਿੰਘ. ਤਿੰਮੋਵਾਲ ਤੋਂ ਹਰਮਨਪ੍ਰੀਤ ਸਿੰਘ ਅਤੇ ਅਟਾਰੀ ਤੋਂ ਸ਼ਮਸ਼ੇਰ ਸਿੰਘ ਸ਼ਾਮਲ ਹਨ। ਖਿਡਾਰੀ ਹਰਮਨਪ੍ਰੀਤ ਦੇ ਪਿੰਡ ਤਿੰਮੋਵਾਲ ਵਿਖੇ ਅੱਜ ਸਵੇਰੇ ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਪਿੰਡ ਵਿਚ ਆਤਿਸ਼ਬਾਜ਼ੀ ਚਲਾਈ ਗਈ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।

ਪਿੰਡ ਦੇ ਨੌਜਵਾਨਾਂ ਤੇ ਹੋਰਨਾਂ ਨੇ ਭੰਗੜੇ ਵੀ ਪਾਏ। ਉਸ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਅੱਜ ਵਿਆਹ ਵਰਗਾ ਮਾਹੌਲ ਹੈ। ਪਿੰਡ ਦੇ ਸਕੂਲ ਵਿਚ ਵੱਡੀ ਸਕਰੀਨ ਲਾ ਕੇ ਬੱਚਿਆਂ ਨੂੰ ਮੈਚ ਦਿਖਾਇਆ ਗਿਆ। ਬੁਤਾਲਾ ਦੇ ਦਿਲਪ੍ਰੀਤ ਸਿੰਘ ਦੇ ਪਿੰਡ ਵਿੱਚ ਵੀ ਅਜਿਹਾ ਹੀ ਮਾਹੌਲ ਹੈ। ਜਿੱਤ ਤੋਂ ਬਾਅਦ ਪਿੰਡ ਵਿਚ ਜਸ਼ਨ ਮਨਾਇਆ ਗਿਆ। ਸਾਰੇ ਪਿੰਡ ਦਾ ਚੱਕਰ ਲਾਉਂਦਿਆਂ ਹੋਇਆ ਪਿੰਡ ਵਾਸੀਆਂ ਤੇ ਪਰਿਵਾਰ ਨੇ ਲੱਡੂ ਵੰਡੇ ਹਨ। ਉਸ ਦੀ ਇਸ ਪ੍ਰਾਪਤੀ ’ਤੇ ਪਿਤਾ ਬਲਵਿੰਦਰ ਸਿੰਘ ਤੇ ਪਰਿਵਾਰ ਵਾਲੇ ਬਹੁਤ ਖੁਸ਼ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਪਿੰਦਰਪਾਲ ਸਿੰਘ ਨੂੰ ਬੇਸਬਰੀ ਨਾਲ ਉਡੀਕ ਰਿਹੈ ਫ਼ਰੀਦਕੋਟ ਤੇ ਉਸ ਦਾ ਪਰਿਵਾਰ
Next articleਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਦੇ ਪ੍ਰਮੁੱਖ ਸਲਾਹਕਾਰ ਵਜੋਂ ਅਸਤੀਫ਼ਾ ਦਿੱਤਾ