ਬਾਮਸੇਫ਼ ਦੇ ਸੰਸਥਾਪਕ ਮੈਂਬਰ ਦੀਨਾ ਭਾਨਾ ਦੀ ਜਨਮ ਜਯੰਤੀ ਸੰਬੰਧੀ ਸਮਾਗਮ ਕਰਵਾਇਆ ਗਿਆ

 ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਬਾਮਸੇਫ ਦੇ ਸੰਸਥਾਪਕ ਮੈਂਬਰ ਦੀਨਾ ਭਾਨਾ ਜੀ ਦੀ ਜਨਮ ਜਯੰਤੀ ਡਾ.ਅੰਬੇਡਕਰ ਭਵਨ  ਵਿਖੇ ਭਾਰਤੀ ਸਮਾਜ ਨਿਰਮਾਣ ਸੰਘ, ਪੰਜਾਬ ਬਹੁਜਨ ਕੋ-ਆਰਡੀਨੇਸ਼ਨ ਟੀਮ ਅਤੇ ਮੂਲ ਨਿਵਾਸੀ ਚੇਤਨਾ ਮੰਚ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਸਾਂਝੇ ਉਪਰਾਲੇ ਨਾਲ ਮਨਾਈ ਗਈ। ਜਿਸ ਵਿੱਚ ਸਮਾਜ ਦੇ ਬੁੱਧੀਜੀਵੀ ਚਿੰਤਕਾਂ ਅਤੇ ਅਗਾਂਹਵਧੂ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਬੀਰ ਸਿੰਘ ਬਹੋਤ,ਰਾਸ਼ਟਰੀ ਪ੍ਰਧਾਨ ਭਾਰਤੀ ਸਮਾਜ ਨਿਰਮਾਣ ਸੰਘ ਵੱਲੋਂ ਕੀਤੀ ਗਈ । ਪ੍ਰੋਗਰਾਮ ਦੀ ਮੁੱਖ ਮਹਿਮਾਨ ਕੁਲਰਾਜ ਰਾਏ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਸਰਕਾਰ ਉਚੇਚੇ ਤੌਰ ਤੇ ਪਹੁੰਚੇ । ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਸੰਵਿਧਾਨ ਦੀ ਉਦੇਸ਼ਕਾ ਪੜ੍ਨ ਦੇ ਨਾਲ ਕੀਤੀ ਗਈ। ਇਸ ਤੋਂ ਬਾਅਦ ਉਦਘਾਟਨੀ ਭਾਸ਼ਣ ਸੁਆਮੀ ਰਾਜਪਾਲ, ਪ੍ਰਧਾਨ ਫੂਲੇ ਅੰਬੇਡਕਰ ਕਲਚਰਲ ਐਂਡ ਲਿਟਰੇਰੀ ਸੋਸਾਇਟੀ ਕਪੂਰਥਲਾ ਵੱਲੋਂ ਕੀਤਾ ਗਿਆ। ਪ੍ਰਸਤਾਵਨਾ ਅਤੇ ਉਦੇਸ਼ ਨੂੰ ਮਾਸਟਰ ਕੁਸ਼ਲ ਕੁਮਾਰ ਵੱਲੋਂ ਸਾਂਝਾ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਵਿਸ਼ਿਆਂ ਨੂੰ ਵਿਸਥਾਰ ਨਾਲ ਚਰਚਾ ਵਿੱਚ ਲਿਆਂਦਾ ਗਿਆ। ਰਿਟਾਇਰਡ ਤਹਿਸੀਲਦਾਰ ਰਮੇਸ਼ ਕੁਮਾਰ ਵੱਲੋਂ ਦੀਨਾ ਭਾਨਾ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਮੁੱਖ ਬੁਲਾਰਿਆਂ ਵਿੱਚ ਡਾਕਟਰ ਰਾਹੁਲ ਦਾਸ ਨਵੀਂ ਦਿੱਲੀ, ਪ੍ਰੋਫੈਸਰ ਹਰਨੇਕ ਸਿੰਘ ਆਗੂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਪੰਜਾਬ, ਪ੍ਰਿੰਸੀਪਲ ਜੋਗਿੰਦਰ ਸਿੰਘ ਬਲਮਗੜ, ਸੁਦੇਸ਼ ਕਲਿਆਣ, ਸੰਤੋਸ਼ ਲਾਲ ਵਿਰਦੀ, ਗਿਆਨ ਸ਼ੀਲ, ਅਰਵਿੰਦਰ ਪ੍ਰਸਾਦ ਪ੍ਰਧਾਨ ਓ.ਬੀ.ਸੀ ਐਸੋਸੀਏਸ਼ਨ ਰੇਲ ਕੋਚ ਫੈਕਟਰੀ ਕਪੂਰਥਲਾ,ਨਰਿੰਦਰ ਕੁਮਾਰ ਸਹਾਇਕ ਕਮਾਂਡਰ ਰੇਲਵੇ ਪੁਲਿਸ ਰੇਲ ਕੋਚ ਫੈਕਟਰੀ ਕਪੂਰਥਲਾ, ਐਡਵੋਕੇਟ ਵਿਕਰਮ ਲੰਕੇਸ਼ ਪੰਜਾਬ ਬਹੁਜਨ ਕੋਆਰਡੀਨੇਸ਼ਨ ਟੀਮ ,ਪਵਨ ਹੰਸ ਵਾਈਸ ਚੇਅਰਮੈਨ ਪੰਜਾਬ ਖਾਦੀ ਬੋਰਡ ਅਤੇ ਰਜੇਸ਼ ਕੁਮਾਰ ਨਵੀਂ ਦਿੱਲੀ ਤੋਂ ਸ਼ਾਮਿਲ ਹੋਏ।  ਬੁਲਾਰਿਆ ਵਲੋਂ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਬਹੁਜਨ ਸਮਾਜ ਬਣਾਉਣ ਲਈ ਸਾਨੂੰ ਜਿਹੜੀਆਂ ਵੀ ਮੁੱਖ ਸਮੱਸਿਆਵਾਂ ਆਉਂਦੀਆਂ ਹਨ, ਉਹਨਾਂ ਲਈ ਸਾਂਝੇ ਤੌਰ ਤੇ ਸਮਾਂਬੱਧ ਲੜਾਈ ਲੜਣ ਦੀ ਲੋੜ ਹੈ । ਦੇਸ਼ ਦੀ 90 ਪ੍ਰਤੀਸ਼ਤ ਆਬਾਦੀ ਰੋਟੀ, ਕਪੜਾ, ਮਕਾਨ, ਭੁੱਖਮਰੀ, ਬੇਰੋਜ਼ਗਾਰੀ, ਬਲਾਤਕਾਰ , ਅੰਨ੍ਹੇ ਤਸ਼ੱਦਦ, ਅਨਪੜਤਾ ਅਤੇ ਹੋਰ ਅਲਾਮਤਾਂ ਨਾਲ ਗ੍ਰਸਤ ਹੈ । ਸਮਾਜ ਵਿੱਚ ਸਿੱਖਿਆ ਦਾ ਪ੍ਰਸਾਰ ਬਹੁਤ ਜਰੂਰੀ ਹੈ । ਅੱਜ ਦੇ ਪ੍ਰੋਗਰਾਮ ਦੇ ਜਰੀਏ ਸਾਨੂੰ ਆਪਣੇ ਮਹਾਂਪੁਰਖਿਆਂ ਦੇ ਜੀਵਨ ਤੋਂ ਸੇਧ ਲੈ ਕੇ ਘਰ-ਘਰ ਫੂਲੇ,ਅੰਬੇਡਕਰੀ ਮਿਸ਼ਨ ਫੈਲਾਉਣਾ ਚਾਹੀਦਾ ਹੈ ਅਤੇ ਮੂਲਨਿਵਾਸੀ ਬਹੁਜਨ ਸਮਾਜ ਦੀ ਸੰਸਕ੍ਰਿਤੀ ਦਾ ਫੈਲਾਅ ਕਰਨਾ ਚਾਹੀਦਾ ਹੈ। ਵਹਿਮ-ਭਰਮ, ਕਰਮ ਕਾਂਡ, ਪਖੰਡਵਾਦ, ਅਵਤਾਰਵਾਦ ਨੂੰ ਛੱਡ ਕੇ ਫੂਲੇ ਅੰਬੇਡਕਰੀ ਵਿਚਾਰਧਾਰਾ  ਦੇ ਮਾਧਿਅਮ ਰਾਹੀਂ ਸਮਾਜ ਵਿੱਚ ਪਹੁੰਚ ਕਰਦਿਆਂ ਸਮਾਜ ਦੀਆਂ ਦਰਪੇਸ਼ ਮੁਸ਼ਕਿਲਾਂ  ਦਾ ਹੱਲ ਕੀਤਾ ਜਾ ਸਕਦਾ  ਹੈ। ਇਸ ਮੌਕੇ ਤੇ ਉੱਭਰਦੇ ਨੌਜਵਾਨ ਕਵੀ ਜਸਪਾਲ ਸਿੰਘ ਚੌਹਾਨ ਦੀ ਲਿਖਤ ਕਿਤਾਬ “ਮਹਿਕ ਮਿਸ਼ਨ ਦੀ ਦੀ” ਕੁੰਢ ਚੁਕਾਈ ਕੀਤੀ ਗਈ । ਸੰਤੋਖ ਲਾਲ ਵਿਰਦੀ ਦੀ ਕਿਤਾਬ “ਡਾਕਟਰ ਅੰਬੇਡਕਰ ਜੀਵਨ ਮਿਸ਼ਨ ਅਤੇ ਡਾਕਟਰ ਅੰਬੇਡਕਰ ਇਨਕਲਾਬੀ ਯੋਧੇ ਰਿਲੀਜ਼ ਕੀਤੀ ਗਈ। ਰੋਸ਼ਨ ਭਾਰਤੀ ਵੱਲੋਂ ਤਿਆਰ ਕੀਤਾ ਗਿਆ ਬਾਬਾ ਸਾਹਿਬ ਦਾ ਪੋਰਟਰੇਟ ਰਿਲੀਜ਼ ਕੀਤਾ ਗਿਆ । ਮੰਚ ਸੰਭਾਲਣ ਦੀ ਭੂਮਿਕਾ ਇੰਜੀਨੀਅਰ ਜੀਤ ਸਿੰਘ  ਨੇ ਬਾਖੂਬੀ ਨਿਭਾਈ । ਇਸ ਮੌਕੇ ਰਣਜੀਤ ਸਿੰਘ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵਿੰਦਰ ਪਾਲ, ਕਮਲਜੀਤ ਕਾਲਾ, ਇੰਜੀਨੀਅਰ ਲਵਦੀਪ ਸਿੰਘ,ਜੋਗਿੰਦਰ ਸਿੰਘ ਮਾਧੋ, ਜਤਿੰਦਰ ਕੁਮਾਰ,ਰਕੇਸ਼ ਕੁਮਾਰ ਸਭਰਵਾਲ, ਹਰਿੰਦਰ ਕੁਮਾਰ,  ਬਿਸ਼ਨ ਦਾਸ ਸਹੋਤਾ,ਜਗਜੀਵਨ ਰਾਮ, ਸੰਧੂਰਾ ਸਿੰਘ, ਰਾਮ ਨਿਵਾਸ, ਰਜਿੰਦਰ ਕੁਮਾਰ, ਵੀਰ ਸਿੰਘ ਵੜੈਚ, ਹੰਸ ਰਾਜ,ਭਗਵਾਨ ਦਾਸ ਮੈਡਮ ਅਨੀਤਾ ਕੁਮਾਰੀ, ਲੈਕਚਰਾਰ ਬੰਸੋ, ਰਜਨੀ, ਗੁਰਮੀਤ ਕੌਰ,ਕਮਲਜੀਤ ਕੌਰ,ਪਰਮਜੀਤ ਕੌਰ, ਰਾਜਬੰਸ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐੱਸ ਡੀ ਕਾਲਜ ਫਾਰ ਵੂਮੈਨ ‘ਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
Next articleSAMAJ WEEKLY = 04/03/2025