ਸਾਂਝੀ ਰਸੋਈ ’ਚ ਪਾਇਆ 5100 ਰੁਪਏ ਦਾ ਯੋਗਦਾਨ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਰਹਿਣੁਮਈ ਅਤੇ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ ਜਿਸਦਾ ਰੋਜਾਨਾ 450 ਤੋਂ 500 ਗਰੀਬ ਅਤੇ ਲੋੜਵੰਦ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਪਰਵਿੰਦਰ ਸਿੰਘ ਵਾਲੀਆ ਪੁੱਤਰ ਸ਼੍ਰੀਮਤੀ ਕਰਮਜੀਤ ਕੌਰ ਆਹਲੁਵਾਲੀਆ, ਮੈਂਬਰ ਰੈੱਡ ਕਰਾਸ, ਹਸਪਤਾਲ ਭਲਾਈ ਸੈਕਸ਼ਨ ਵਲੋਂ 5,100 ਰੁਪਏ ਦੀ ਰਾਸ਼ੀ ਸਾਂਝੀ ਰਸੋਈ ਨੂੰ ਦਾਨ ਵਜੋਂ ਦਿੱਤੀ। ਇਸ ਮੌਕੇ ਰੈੱਡ ਕਰਾਸ ਕਾਰਜਕਾਰਣੀ ਕਮੇਟੀ ਦੇ ਮੈਂਬਰ ਰਾਜੀਵ ਬਜਾਜ ਅਤੇ ਰੈੱਡ ਕਰਾਸ ਮੈਂਬਰ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਜ਼ਿਲ੍ਹੇ ਦੇ  ਦਾਨੀ ਸੱਜਣਾ/ਸਮਾਜ ਸੇਵਕਾਂ ਵਲੋਂ ਦਾਨ ਵਜੋਂ ਮੁਹੱਈਆ ਕੀਤੇ ਜਾ ਰਹੇ ਫੰਡਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜਿਲ੍ਹਾ ਸੰਘਰਸ਼ ਕਮੇਟੀ ਨੇ ਐਸ ਐਮ ਓ ਨਾਲ ਮੁਲਾਕਾਤ ਕਰਕੇ ਐਮਰਜੈਂਸੀ ਦੀਆਂ ਸਮੱਸਿਆਵਾਂ ਵਾਰੇ ਦੱਸਿਆ
Next articleਨਗਰ ਨਿਗਮ ਵਿਖੇ ਪ੍ਰਾਪਰਟੀ ਟੈਕਸ,ਪਾਣੀ ਤੇ ਸੀਵਰੇਜ਼ ਦੇ ਬਿੱਲਾਂ,ਟਰੇਡ ਲਾਇਸੈਂਸ ਤੇ ਰੈਂਟ/ਤਹਿਬਜ਼ਾਰੀ ਦੀ ਕੁਲੈਕਸ਼ਨ ਸ਼ੁਰੂ – ਡਾ.ਅਮਨਦੀਪ ਕੌਰ