ਅਗਾਂਹ ਵਧੂ ਸੋਚ ਦੇ ਮਾਲਕ

ਦਲਬੀਰ ਸਿੰਘ ਖਾਲਸਾ ਮਹੇੜੂ ਖੇਤਾਂ ਕੋਲ ਲੰਘਦੀ ਸੜਕ ਕਿਨਾਰੇ ਮਿਟੀ ਪਾਉਂਦੇ ਹੋਏ।

ਕਿਸਾਨ ਦਲਬੀਰ ਸਿੰਘ ਮਹੇੜੂ ਨੇ ਸੜਕ ਦੇ ਕਿਨਾਰੇ  ਪਟੜੀ ਚੌੜੀ ਕਰਕੇ ਲਾ ਕੇ ਵਾਹ ਵਾਹ ਖੱਟੀ 

ਕਿਸਾਨਾਂ ਨੂੰ ਸੜਕਾਂ ਕਿਨਾਰੇ ਮਿਟੀ  ਲਾਉਣ ਦੀ ਅਪੀਲ – ਦਲਬੀਰ ਸਿੰਘ ਮਹੇੜੂ 
ਦਲਬੀਰ ਸਿੰਘ ਖਾਲਸਾ ਮਹੇੜੂ ਖੇਤਾਂ ਕੋਲ ਲੰਘਦੀ ਸੜਕ ਕਿਨਾਰੇ ਮਿਟੀ ਪਾਉਂਦੇ ਹੋਏ।

ਮਹਿਤਪੁਰ,(ਸਮਾਜ ਵੀਕਲੀ) – ਮਹਿਤਪੁਰ ਨਜ਼ਦੀਕ ਪਿੰਡ ਮਹੇੜੂ ਦੇ ਅਗਾਂਹਵਧੂ ਵਧੂ ਸੋਚ ਦੇ ਮਾਲਕ ਕਿਸਾਨ ਦਲਬੀਰ ਸਿੰਘ ਖਾਲਸਾ ਆਪਣੇ ਕੰਮਾਂ ਨੂੰ ਲੈ ਕੇ ਕਿਸਾਨ ਵੀਰਾਂ ਲਈ ਹਮੇਸ਼ਾਂ ਪ੍ਰੇਰਨਾ ਸਰੋਤ ਬਣਕੇ ਵਿਚਰਦੇ ਹਨ। ਅੱਜ ਕਲ ਦਲਬੀਰ ਸਿੰਘ ਅੱਤ ਦੀ ਗਰਮੀ ਵਿਚ ਆਪਣੇ ਸਾਥੀ ਨਾਲ ਮਿਲ ਕੇ ਆਪਣੀ ਜ਼ਮੀਨ ਦੇ ਕਿਨਾਰਿਆਂ ਤੇ ਮਿਟੀ ਪਾਉਣ ਦਾ ਕਾਰਜ ਜੋਰ ਸੋਰ ਨਾਲ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿ ਉਹ ਖੇਤੀ ਵਿਭਿੰਨਤਾ ਵਿਚ ਜ਼ਕੀਨ ਰਖਦੇ ਹਨ। ਅਤੇ ਫ਼ਸਲਾਂ ਨੂੰ ਕਦੇ ਵੀ ਖਾਦ ਦਵਾਈਆਂ ਖੇਤੀ ਮਾਹਿਰਾਂ ਦੀ ਸਲਾਹ ਤੋਂ ਬਿਨਾਂ ਅਤੇ ਅਧਿਕ ਮਾਤਰਾ ਵਿਚ ਨਹੀਂ ਵਰਤਦੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਲੱਗ -ਅਲੱਗ ਕਿਸਮ ਦੇ ਫਲਦਾਰ, ਅਤੇ ਹੋਰ ਅਨੇਕਾਂ ਕਿਸਮ ਦੇ ਦਰਖਤ ਖੇਤਾਂ ਵਿਚ ਲਗਾਏ ਗਏ ਹਨ। ਉਹ ਫਲਾਂ ਦੇ ਨਾਲ ਠੰਡੀ ਛਾਂ ਦਾ ਅਨੰਦ ਮਾਣਦੇ ਹਨ। ਉਨ੍ਹਾਂ ਕਿਹਾ ਕਿ ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਮੈਂ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪੋ ਆਪਣੀਆਂ ਜ਼ਮੀਨਾਂ ਖਾਸ ਕਰਕੇ ਜਿਨਾਂ ਦੇ ਕਿਨਾਰੇ ਸੜਕਾਂ ਨਾਲ ਲਗਦੇ ਹਨ ਇਨ੍ਹਾਂ ਨੂੰ ਚੌੜਾ ਕਰਨ ਲਈ ਸੜਕਾਂ ਦੇ ਕਿਨਾਰਿਆਂ ਤੇ ਮਿਟੀ ਜ਼ਰੂਰ ਪਾਉਣ ਇਸ ਨਾਲ ਜਿਥੇ ਚੌੜੀ ਸੜਕ ਦਾ ਕਿਸਾਨ ਵੀਰਾਂ ਨੂੰ ਲਾਭ ਮਿਲਦਾ ਹੈ ਉਥੇ ਉਖਲੀਆਂ ਪੂਰ ਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਹਾਦਸੇ ਤੋਂ ਬਚਾਇਆ ਜਾ ਸਕਦਾ ਹੈ।  ਉਨ੍ਹਾਂ ਵੱਲੋਂ ਕਿਸਾਨ ਵੀਰਾਂ ਨੂੰ ਖੇਤਾਂ ਦੇ ਕਿਨਾਰਿਆਂ ਤੇ ਵੱਧ ਤੋਂ ਵੱਧ ਦਰਖਤ ਲਗਾਉਣ ਲਈ ਵੀ ਅਪੀਲ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ
Next articleਦਰਦਨਾਕ ਹਾਦਸਾ; ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਪਲਟ ਗਈ; 5 ਦੀ ਮੌਤ ਹੋ ਗਈ