ਚਾਲੀ ਛਾਪਾ

ਡਾ. ਪਰਮਿੰਦਰ ਕੌਰ

(ਸਮਾਜ ਵੀਕਲੀ)

ਮੁੰਡਾ ਬਾਹਰੋ ਆਇਆ ਹੈ , ਵਿਚੋਲੇ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕੀ ਉਨ੍ਹਾਂ ਦੀ ਕੋਈ ਮੰਗ ਨਹੀਂ ਹੈ l ਰੋਕੇ ਤੋਂ ਲੈ ਕੇ ਵਿਆਹ ਬੰਨਣ ਦੀਆਂ ਰਸਮਾਂ ਤੱਕ ਸਭ ਕੁਝ ਰਾਜ਼ੀ ਖ਼ੁਸ਼ੀ ਹੋ ਗਿਆ l ਸਭ ਬੜੇ ਖ਼ੁਸ਼ ਸਨ ਕਿ ਮੁੰਡੇ ਵਾਲਿਆਂ ਦੇ ਕੋਈ ਡੀਮਾਂਡ ਨਹੀਂ ਹੈ ਕੁੜੀ ਨੂੰ ਮਾਣ ਮਹਿਸੂਸ ਹੋ ਰਿਹਾ ਸੀ ਕਿ ਮੁੰਡੇ ਵਾਲਿਆਂ ਦੀ ਕੋਈ ਡਿਮਾਂਡ ਨਹੀਂ ਹੈ ਉਸਨੂੰ ਆਪਣੇ ਆਪ ਅਤੇ ਆਪਣੀ ਕੀਤੀ ਪੜ੍ਹਾਈ ਤੇ ਮਾਣ ਮਹਿਸੂਸ ਹੋ ਰਿਹਾ ਸੀ,” ਕੇ ਬਾਹਰੋਂ ਆ ਕੇ ਲੋਕੀ ਐਨੀਆ ਡਿਮਾਂਡਾ ਰੱਖਦੇ ਹਨ ਪੈਸਿਆਂ ਦੀਆਂ ਗਹਿਣਿਆਂ ਦੀਆਂ” ਮਨ ਹੀ ਮਨ ਰੱਜੋ ਬਹੁਤ ਖੁਸ਼ ਸੀ ਤੇ ਉਸ ਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋ ਰਿਹਾ ਸੀ l

ਵਿਚੋਲਾ ਅਤੇ ਵਿਚੋਲਣ ਦਾ ਗੇੜਾ ਉਨ੍ਹਾਂ ਘਰ ਲੱਗਦਾ ਹੀ ਰਹਿੰਦਾ ਸੀ ਨਾਲੇ ਲੰਘਦੇ ਟੱਪਦੇ ਚਾਹ ਪੀ ਜਾਂਦੇ ਅਤੇ ਨਾਲ਼ੇ ਦੱਸ ਜਾਂਦੇ ਕੀ ਮੁੰਡੇ ਵਾਲਿਆਂ ਦੀ ਕੋਈ ਡਿਮਾਂਡ ਨਹੀਂ ਹੈ, ਵਿਆਹ ਤੇ ਆਪਾਂ ਨੂੰ ਵਧੀਆ ਪੈਲਸ ਵਿੱਚ ਕਰਨਾ ਪੈਣਾ l ਮਨ ਮਨੌਤਾਂ ਮੈਂ ਪੁੱਛ ਲਵਾਂਗਾ ਤੇ ਕੋਟਨ ਦੇ ਕੱਪੜੇ ਉਨ੍ਹਾਂ ਨੇ ਕੀ ਕਰਨੇ ਨੇ ਆਪਾਂ ਸਿਲਕ ਦੇ ਕੱਪੜੇ ਦੇਣੇ ਨੇ ਉਨ੍ਹਾਂ ਕਿਹੜਾ ਹੋਰ ਕੁਛ ਮੰਗਿਆl ਮੁੰਡੇ ਦੀ ਮਾਂ ਨੂੰ ਬੜਾ ਸ਼ੌਕ ਸੀ ਕਿ ਮੇਰੇ ਪੁੱਤ ਨੂੰ ਕੈਂਠਾ ਆਵੇ, ਬਾਕੀ ਮੁੰਡੇ ਨੂੰ ਬਰੈਸਲੇਟ ਤੇ ਛਾਪ ਤਾਂ ਆਪਾਂ ਪਾ ਹੀ ਦੇਣੀ ਹੈ, ਸੱਸ ਸਹੁਰੇ ਨੂੰ ਕੜਾ ਅਤੇ ਅੰਗੂਠੀ ਹੋ ਜਾਣਗੇ, ਨਣਦ ਤੇ ਦਰਾਣੀ ਨੂੰ ਟੋਪਸ ਕਰ ਦੇਣਾ, ਦਿਉਰ ਤੇ ਨਨਦੋਇ ਨੂੰ ਸ਼ਾਪ ਹੋ ਜਾਵੇਗੀ l ਬਾਕੀ ਮਨ ਮਨੌਤੀ ਮੈਂ ਪੁੱਛ ਲਵਾਂਗਾl ਬੱਸ ਆਪਾਂ ਤਾਂ ਮਨ ਮਨੌਤਾਂ ਹੀ ਕਰਨੀਆਂ ਹਨ ਉਨ੍ਹਾਂ ਨੇ ਕਿਹੜਾ ਕੁਝ ਮੰਗਿਆl ਬਾਕੀ ਪਰਿਵਾਰ ਵੱਡਾ ਹੈ ਤੁਸੀਂ ਪੱਚੀ-ਤੀਹ ਛਾਂਪਾਂ ਆਪਾਂ ਮੰਨ ਕੇ ਚਲੋ ਉਪਰਲੀਆਂ l

ਕਰਦੇ-ਕਰਦੇ ਜਾਗੋ ਦਾ ਦਿਨ ਆ ਗਿਆ, ਰਾਤ ਦੇ ਅੱਠ ਕੁ ਵਜੇ ਬਚੋਲਾ ਅਤੇ ਬਚੋਲਣ ਵੀ ਆ ਗਏ ਵਿਚੋਲਾ ਕਹਿੰਦਾ ਭਾਈ ਸਾਬ ਆਪਣੀਆਂ ਛਾਪਾ ਵੱਧ ਗਈਆਂ ਹਨ ਕਈ ਬੰਦੇ ਰਹਿ ਗਏ ਸਨ ਹੁਣ ਆਪਾਂ ਅਠਤੀ ਛਾਪਾ ਗਿਣੀਆਂ ਹਨ , ਲੈ ਤੁਸੀਂ ਚਾਲੀ ਹੀ ਜਾਣਾ ਕੀ ਪਤਾ ਹੁੰਦਾ ਕੋਈ ਹੋਰ ਨਾ ਰਹਿ ਗਿਆ ਹੋਵੇ l ਰੱਜੋ ਦਾ ਪਿਓ ਖੜ੍ਹੇ ਪੈਰ ਸੁਨਿਆਰ ਦੇ ਜਾ ਕੇ ਦਸ ਛਾਪਾ ਹੋਰ ਲੈ ਕੇ ਆਇਆ, ਰੱਜੋ ਦਾ ਮਨ ਟੁੱਟ ਕੇ ਚੂਰ ਚੂਰ ਹੋ ਗਿਆ ਉਹ ਕਦੇ ਬੇਬੱਸ ਅੱਖਾਂ ਨਾਲ ਆਪਣੇ ਬੁੱਢੇ ਬਾਪ ਨੂੰ ਗਹਿਣੇ ਗਿਣਦੇ ਦੇਖ ਰਹੀ ਸੀ ਅਤੇ ਕਦੇ ਆਪਣੀਆਂ ਦੋ ਛੋਟੀਆਂ ਭੈਣਾਂ ਵੱਲ ਵੇਖ ਰਹੀ ਸੀ l

ਡਾ ਪਰਮਿੰਦਰ ਕੌਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੰਗਰ
Next articleਉਦਾਹਰਣ