ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)— ਪੰਜਾਬ ਦੇ ਪ੍ਰਮੁੱਖ ਸਿਹਤ ਸੇਵਾ ਪ੍ਰਦਾਤਾਵਾਂ ਵਿਚੋਂ ਇੱਕ, ਫੋਰਟਿਸ ਹਸਪਤਾਲ ਲੁਧਿਆਣਾ ਨੇ ਅੱਜ ਲੁਧਿਆਣਾ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚਾ ਨਾਲ ਮਿਲ ਕੇ ਇੱਕ ਸਰਪੰਚ ਮੀਟ ਸਫਲਤਾ ਪੂਰਵਕ ਕਰਵਾਈ। ਹਸਪਤਾਲ ਪ੍ਰਾਂਗਣ ਵਿੱਚ ਕਰਵਾਏ ਗਏ ਇਸ ਕਾਰਜ ਕ੍ਰਮ ਦਾ ਮਕਸਦ ਮਜ਼ਬੂਤ ਸਮੁਦਾਇਕ ਭਾਈਚਾਰਾ ਬਣਾਉਣਾ ਅਤੇ ਪਿੰਡਾਂ ਵਿੱਚ ਪਰਿਵਾਰਕ ਸਿਹਤ, ਰੋਗਾਂ ਦੀ ਰੋਕਥਾਮ ਅਤੇ ਸਮੇਂ ਸਿਰ ਇਲਾਜ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣਾ ਸੀ। ਕਾਰਜ ਕ੍ਰਮ ਦਾ ਉਦਘਾਟਨ ਡਾ: ਵਿਸ਼ਵਦੀਪ ਗੋਯਲ (ਐਸ.ਬੀ.ਯੂ.ਹੈੱਡ ਅਤੇ ਜੋਨਲ ਡਾਇਰੈਕਟਰ, ਫੋਰਟਿਸ ਹਸਪਤਾਲ ਲੁਧਿਆਣਾ) ਨੇ ਕੀਤਾ । ਇਸ ਮੌਕੇ ਤੇ ਡਾ: ਸੰਜੀਵ ਮਹਾਜਨ (ਡਾਇਰੈਕਟਰ – ਆਥਰੋਪੀਡਿਕਸ), ਡਾ: ਪਰਮਦੀਪ ਸਿੰਘ ਸੰਧੂ (ਡਾਇਰੈਕਟਰ – ਕਾਰਡੀਓਲੋਜੀ), ਸ੍ਰੀ ਰਵੀ ਚੌਹਾਨ (ਹੈੱਡ – ਮਾਰਕਟਿੰਗ, ਫੋਰਟਿਸ ਲੁਧਿਆਣਾ) ਅਤੇ ਪਿੰਡ ਉੱਪਲ ਦੇ ਸਰਪੰਚ ਸ੍ਰੀ ਗੁਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਜਮਾਤ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਨੇ ਕਿਹਾ, “ਸਰਪੰਚ ਪਿੰਡਾਂ ਵਿੱਚ ਸਿਹਤ ਸੇਵਾਵਾਂ ਅਤੇਪਰਿਵਾਰਾਂ ਦੇ ਵਿਚਕਾਰ ਪੁਲ ਵਾਂਗ ਕੰਮ ਕਰਦੇ ਹਨ । ਅਸੀਂ ਪਿੰਡਾਂ ਵਿੱਚ ਲੋਕਾਂ ਨੂੰ ਰੋਕਥਾਮ ਵਾਲੀ ਸਿਹਤ ਦੇਖਭਾਲ ਵੱਲ ਪ੍ਰੇਰਿਤ ਕਰਦੇ ਹਾਂ ਅਤੇ ਇਹ ਯਕੀਨੀ ਬਣਾਉਂਦੇ ਹਾਂ ਕਿ ਕੋਈ ਵੀ ਪਿੱਛੇ ਨਾ ਰਹਿ ਜਾਏ। ਫੋਰਟਿਸ ਦੇ ਨਾਲ ਇਹ ਸਾਂਝ ਪਿੰਡਾਂ ਦੀ ਸਿਹਤ ਸੇਵਾ ਵਿੱਚ ਇਤਿਹਾਸਕ ਬਦਲਾਅ ਲਿਆ ਸਕਦੀ ਹੈ।” ਕਾਰਜ ਕ੍ਰਮ ਦੇ ਮੁੱਖ ਆਕਰਸ਼ਣ ਵਜੋਂ ਫੋਰਟਿਸ ਦੇ ਦੋ ਸੀਨੀਅਰ ਮਾਹਿਰਾਂ ਵੱਲੋਂ ਸਿਹਤ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ। ਡਾ: ਸੰਜੀਵ ਮਹਾਜਨ, ਡਾਇਰੈਕਟਰ – ਆਥਰੋਪੀਡਿਕਸ, ਨੇ ਹੱਡੀਆਂ ਅਤੇ ਜੋੜਾਂ ਦੀ ਸਿਹਤ ਦੇ ਮਹੱਤਵ ਬਾਰੇ ਦੱਸਿਆ ਅਤੇ ਪਿੰਡਾਂ ਦੇ ਲੋਕਾਂ ਨੂੰ ਸਮੇਂ ਸਿਰ ਜਾਂਚ, ਘੱਟੇ ਜਾਂ ਚੋਟਾਂ ਦੀ ਰੋਕਥਾਮ ਅਤੇ ਨਿਯਮਤ ਵਰਜ਼ਿਸ਼ ਦੀ ਮਹੱਤਤਾ ਵੱਲ ਧਿਆਨ ਦੇਣ ਲਈ ਕਿਹਾ । ਉਨ੍ਹਾਂ ਕਿਹਾ, “ਹੱਡੀਆਂ ਅਤੇ ਜੋੜਾਂ ਦੀ ਚੰਗੀ ਸਿਹਤ ਸਰਗਰਮ ਜੀਵਨ ਦੀ ਨੀਂਹ ਹੁੰਦੀ ਹੈ। ਬਹੁਤ ਸਾਰੇ ਲੋਕ ਆਰਥੋਪੀਡਿਕ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਜਦ ਤੱਕ ਹਾਲਤ ਗੰਭੀਰ ਨਾ ਹੋ ਜਾਏ। ਮੈਂ ਪਿੰਡਾਂ ਦੇ ਲੋਕਾਂਨੂੰ ਅਪੀਲ ਕਰਦਾ ਹਾਂ ਕਿ ਉਹ ਚੰਗੀ ਮੋਢ ਤੇ ਵਰਜ਼ਿਸ਼ ਨੂੰ ਆਪਣੀ ਰੁਟੀਨ ਬਣਾਉਣ ਅਤੇ ਸਮੇਂ ਸਿਰ ਇਲਾਜ ਲੈਣ ਦੀ ਆਦਤ ਪਾਲਣ।” ਡਾ: ਪਰਮਦੀਪ ਸਿੰਘ ਸੰਧੂ, ਡਾਇਰੈਕਟਰ – ਕਾਰਡੀਓਲੋਜੀ, ਨੇ ਪਿੰਡਾਂ ਵਿੱਚ ਵਧ ਰਹੀ ਦਿਲ ਦੀ ਬਿਮਾਰੀ ਉੱਤੇ ਚਿੰਤਾ ਜਤਾਈ। ਉਨ੍ਹਾਂ ਕਿਹਾ, “ਬਦਲਦੇ ਜੀਵਨਸ਼ੈਲੀ ਅਤੇ ਤਣਾਅ ਕਾਰਨ ਪਿੰਡਾਂਵਿੱਚ ਦਿਲ ਦੀ ਬਿਮਾਰੀ ਵਧ ਰਹੀ ਹੈ। ਮੇਰਾ ਸੰਦੇਸ਼ ਸਾਦਾ ਹੈ : ਆਪਣੇ ਦਿਲ ਦੀ ਦੇਖਭਾਲ ਸਮੇਂ ਸਿਰ ਕਰੋ, ਇਸ ਤੋਂ ਪਹਿਲਾਂ ਕਿ ਇਹ ਤੁਹਾਨੂੰ ਚੇਤਾਵਨੀ ਦੇਵੇ। ਨਿਯਮਤ ਜਾਂਚਾਂ ਅਤੇ ਸਰਗਰਮ ਰਹਿਣਾ ਜ਼ਿੰਦਗੀਆਂ ਬਚਾ ਸਕਦੇ ਹਨ।” ਡਾ: ਵਿਸ਼ਵਦੀਪ ਗੋਇਲ ਨੇ ਮੁੱਖ ਭਾਸ਼ਣ ਦਿੰਦੇ ਹੋਏ ਫੋਰਟਿਸ ਦੀ ਪਿੰਡਾਂ ਵਿੱਚ ਸਿਹਤ ਸੇਵਾ ਤੱਕ ਪਹੁੰਚ ਵਧਾਉਣ ਦੀ ਵਚਨਬੱਧਤਾ ਉਤੇ ਰੋਸ਼ਨੀ ਪਾਈ।
ਉਨ੍ਹਾਂ ਕਿਹਾ, “ਫੋਰਟਿਸ ਵਿੱਚ ਅਸੀਂ ਮੰਨਦੇਹਾਂ ਕਿ ਸਿਹਤ ਸੇਵਾ ਸਿਰਫ ਹਸਪਤਾਲਾਂ ਵਿੱਚ ਨਹੀਂ, ਸਗੋਂ ਹਰ ਸਮੁਦਾਇਕ ਦਿਲ ਤੱਕ ਪਹੁੰਚਣ ਦੀ ਗੱਲ ਹੈ। ਪਿੰਡਾਂ ਦੇ ਆਗੂਆਂ ਨਾਲ ਸਿੱਧਾ ਸੰਪਰਕ ਕਰਕੇ, ਅਸੀਂ ਸਿਹਤ ਜਾਗਰੂਕਤਾ ਦੀ ਇੱਕ ਐਸੀ ਲਹਿਰ ਪੈਦਾ ਕਰਨਾ ਚਾਹੁੰਦੇ ਹਾਂ ਜੋ ਹਰ ਘਰ ਤੱਕ੍ ਪਹੁੰਚੇ।ਮਿਲ ਕੇ ਅਸੀਂ ਇੱਕ ਸਿਹਤਮੰਦ, ਮਜ਼ਬੂਤ ਪੰਜਾਬ ਬਣਾ ਸਕਦੇ ਹਾਂ।” ਖਾਸ ਤੌਰ ਉੱਤੇ, ਫੋਰਟਿਸ ਲੁਧਿਆਣਾ ਨੇ ਸਰਪੰਚਾਂ ਅਤੇ ਉਨ੍ਹਾਂਦੇ ਪਰਿਵਾਰਾਂ ਲਈ ਇੱਕ ਵਿਸ਼ੇਸ਼ ਫੋਰਟਿਸ ਪ੍ਰਿਵਿਲੇਜ ਕਾਰਡ ਲਾਂਚ ਕਰਨ ਦਾ ਐਲਾਨ ਕੀਤਾ। ਇਹ ਕਾਰਡ ਉਨ੍ਹਾਂ ਨੂੰ ਓਪੀਡੀ ਸਲਾਹ-ਮਸ਼ਵਰੇ, ਆਈਪੀਡੀ ਦਾਖਿਲੇ ਅਤੇ ਕਈ ਤਰ੍ਹਾਂ ਦੀਆਂ ਡਾਇਗਨੋਸਟਿਕ ਜਾਂਚਾਂ ਉਤੇ ਵੱਡੀ ਛੂਟ ਦਿਵਾਏਗਾ — ਜਿਸ ਨਾਲ ਪਿੰਡਾਂ ਦੇ ਆਗੂਆਂ ਅਤੇ ਉਨ੍ਹਾਂ ਦੇਪਰਿਵਾਰਾਂ ਲਈ ਉੱਚ ਦਰਜੇ ਦੀ ਸਿਹਤ ਸੇਵਾ ਹੋਰ ਆਸਾਨੀ ਨਾਲ ਉਪਲਬਧ ਹੋਵੇਗੀ। ਕਾਰਜ ਕ੍ਰਮ ਦਾ ਸਮਾਪਨ ਪਿੰਡਾਂ ਦੇ ਪਰਿਵਾਰਾਂ ਲਈ ਭਵਿੱਖ ਵਿੱਚ ਹੋਣ ਵਾਲੀਆਂ ਸਿਹਤ ਪਹਿਲਾਂ ਉੱਤੇ ਮਿਲ ਕੇ ਕੰਮ ਕਰਨ ਦੀ ਸਾਂਝੀ ਸ਼ਪਥ ਨਾਲ ਕੀਤਾ ਗਿਆ।
ਫੋਰਟਿਸ ਹਸਪਤਾਲ ਲੁਧਿਆਣਾ ਵੱਲੋਂ ਪਿੰਡਾਂ ਵਿੱਚ ਪਰਿਵਾਰਕ ਸਿਹਤ ਜਾਗਰੂਕਤਾ ਵਧਾਉਣ ਲਈ ਸਰਪੰਚ ਮੀਟ ਦਾ ਆਯੋਜਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



