
ਲੁਧਿਆਣਾ, (ਸਮਾਜ ਵੀਕਲੀ) (ਕਰਨੈਲ ਸਿੰਘ ਐਮ.ਏ.)– ਸ਼ੂਗਰ (ਮਧੁਮੇਹ) ਦੁਨੀਆ ਭਰ ਵਿੱਚ ਤੇਜ਼ੀ ਨਾਲ ਵਧ ਰਹੀ ਇੱਕ ਗੰਭੀਰ ਸਿਹਤ ਸਮੱਸਿਆ ਹੈ। ਇਹ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦੀ ਹੈ, ਜਿਵੇਂ ਕਿ ਕ੍ਰੋਨਿਕ ਕਿਡਨੀ ਡਿਜ਼ੀਜ਼ (CKD)। ਫੋਰਟਿਸ ਹਸਪਤਾਲ ਲੁਧਿਆਣਾ ਲੋਕਾਂ ਵਿੱਚ ਇਸ ਬਿਮਾਰੀ ਦੀ ਜਾਗਰੂਕਤਾ ਵਧਾਉਣ ਉਤੇ ਜ਼ੋਰ ਦੇ ਰਿਹਾ ਹੈ, ਕਿਉਂਕਿ ਇਹ ਬਿਮਾਰੀ ਚੁੱਪ-ਚਾਪ ਵਧਦੀ ਰਹਿੰਦੀ ਹੈ ਅਤੇ ਜਦੋਂ ਤੱਕ ਪਤਾ ਲੱਗਦਾ ਹੈ, ਉਦੋਂ ਤੱਕ ਗੁਰਦੇ ਨੂੰ ਕਾਫ਼ੀ ਨੁਕਸਾਨ ਹੋ ਚੁੱਕਾ ਹੁੰਦਾ ਹੈ। ਸ਼ੂਗਰ ਦੀ ਬਿਮਾਰੀ ਛੋਟੀਆਂ ਨਸਾਂ (ਬਲੱਡ ਵੈਸਲਸ) ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਗੁਰਦੇ ਠੀਕ ਤਰੀਕੇ ਨਾਲ ਫਿਲਟਰ ਕਰਨ ਦੀ ਸਮਰੱਥਾ ਗੁਆ ਬੈਠਦੇ ਹਨ। ਇਹ ਸਮੱਸਿਆ ਪੈਰਾਂ ਵਿੱਚ ਸੁਜਣ, ਉਚਾ ਬਲੱਡ ਪ੍ਰੈਸ਼ਰ, ਥਕਾਵਟ, ਵਾਰ-ਵਾਰ ਪਿਸ਼ਾਬ ਆਉਣਾ ਅਤੇ ਫੋਮ ਵਾਲਾ ਪਿਸ਼ਾਬ (ਜਿਸ ਵਿੱਚ ਪ੍ਰੋਟੀਨ ਹੋ ਸਕਦੀ ਹੈ) ਜਿਹੇ ਲੱਛਣਾਂ ਰਾਹੀਂ ਸਾਹਮਣੇ ਆਉਂਦੀ ਹੈ। ਫੋਰਟਿਸ ਹਸਪਤਾਲ ਲੁਧਿਆਣਾ ਦੇ ਨੇਫਰੋਲੋਜੀ ਵਿਭਾਗ ਦੇ ਡਾਇਰੈਕਟਰ, ਡਾ: ਨਵਦੀਪ ਖੈਰਾ ਨੇ ਕਿਹਾ, ਡਾਇਬੇਟਿਕ ਕਿਡਨੀ ਬਿਮਾਰੀ ਬਿਨਾਂ ਕਿਸੇ ਵੱਡੇ ਲੱਛਣ ਤੋਂ ਵਿਕਸਤ ਹੋ ਸਕਦੀ ਹੈ। ਸ਼ੂਗਰ ਵਾਲੇ ਮਰੀਜ਼ਾਂ ਨੂੰ ਆਪਣੀ ਗੁਰਦੇ ਦੀ ਸਿਹਤ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸਮੇਂ ਰਹਿੰਦਿਆਂ ਨੁਕਸਾਨ ਨੂੰ ਰੋਕਿਆ ਜਾ ਸਕੇ। ਜੇਕਰ ਤੁਰੰਤ ਦਖਲ ਦਿੱਤਾ ਜਾਵੇ, ਤਾਂ ਗੁਰਦੇ ਫੇਲ੍ਹ ਹੋਣ ਤੋਂ ਬਚਾਇਆ ਜਾ ਸਕਦਾ ਹੈ। ਫੋਰਟਿਸ ਹਸਪਤਾਲ ਲੁਧਿਆਣਾ ਦੇ ਐਸੋਸੀਏਟ ਕਨਸਲਟੈਂਟ, ਡਾ: ਵਿਪੁਲ ਗੁਪਤਾ ਨੇ ਕਿਹਾ, ਡਾਇਬੇਟਿਕ ਕਿਡਨੀ ਬਿਮਾਰੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਸ਼ੂਗਰ ਦੇ ਪੱਧਰ ਨੂੰ ਨਿਯੰਤਰਣ ਵਿੱਚ ਰੱਖਣਾ ਹੈ। ਡਾਇਬੀਟਿਸ ਨੂੰ ਠੀਕ ਤਰੀਕੇ ਨਾਲ ਕੰਟਰੋਲ ਕਰਨ ਨਾਲ ਸਿਰਫ਼ ਸੰਪੂਰਨ ਸਿਹਤ ਹੀ ਨਹੀਂ ਸੰਭਾਲੀ ਜਾ ਸਕਦੀ, ਸਗੋਂ ਗੁਰਦੇ ਦੀ ਬਿਮਾਰੀ ਤੋਂ ਵੀ ਬਚਿਆ ਜਾ ਸਕਦਾ ਹੈ। ਨਿਯਮਤ ਜਾਂਚ, ਸੰਤੁਲਿਤ ਆਹਾਰ ਅਤੇ ਸਰੀਰਕ ਸਰਗਰਮੀ ਮਹੱਤਵ ਪੂਰਨ ਭੂਮਿਕਾ ਨਿਭਾਉਂਦੇ ਹਨ। ਸ਼ੂਗਰ ਨਾਲ ਜੁੜੀ ਗੁਰਦੇ ਦੀ ਬਿਮਾਰੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਪਰ ਅਸੀਂ ਇਸ ਨੂੰ ਸਮੇਂ ਉੱਤੇ ਕੰਟਰੋਲ ਕਰ ਸਕਦੇ ਹਾਂ * ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਨਿਯਮਤ ਜਾਂਚ ਪਾਣੀ ਵਧੀਕ ਪੀਣਾ ਅਤੇ ਨਮਕ/ਪਰੋਸੈਸਡ ਖਾਣੇ ਤੋਂ ਬਚਣਾ * ਨਿਯਮਤ ਕਸਰਤ ਕਰਨੀ * ਪਿਸ਼ਾਬ ਵਿੱਚ ਪ੍ਰੋਟੀਨ ਦੀ ਜਾਂਚ ਕਰਵਾਉਣੀ । ਇਹਨਾਂ ਸੁਝਾਵਾਂ ਤੇ ਅਮਲ ਕਰਕੇ ਗੁਰਦੇ ਦੀ ਬਿਮਾਰੀ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਜਾਗਰੂਕਤਾ ਅਤੇ ਸਮੇਂ ਤੇ ਚੁਕਿਆਂ ਗਏ ਕਦਮ ਗੁਰਦੇ ਨੂੰ ਨੁਕਸਾਨ ਤੋਂ ਬਚਾ ਸਕਦੇ ਹਨ। ਫੋਰਟਿਸ ਹਸਪਤਾਲ ਲੁਧਿਆਣਾ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਆਪਣੀ ਸਿਹਤ ਦੀ ਸੰਭਾਲ ਕਰੋ ਅਤੇ ਗੁਰਦੇ ਦੀ ਬਿਮਾਰੀ ਤੋਂ ਬਚਣ ਲਈ ਸਹੀ ਕਦਮ ਚੁੱਕੋ ।