ਟਰਾਂਸਪੋਰਟ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਸ: ਲਾਭ ਸਿੰਘ ਚਾਹਿਲ ਦੇ ਨਮਿੱਤ ਅੰਤਿਮ ਅਰਦਾਸ 8 ਦਸੰਬਰ ਨੂੰ ਪਿੰਡ ਪੜੋਲ ਵਿਖੇ ।

ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਉਁਘੇ ਸਮਾਜ ਸੇਵੀ, ਵੱਖ-ਵੱਖ ਜਿਲਿਆਂ ਚ ਲੰਬਾ ਅਰਸਾ ਟਰਾਂਸਪੋਰਟ ਅਫਸਰ ( ਡੀਟੀਓ ) ਰਹੇ , ਸਾਬਕਾ ਡਿਪਟੀ ਡਾਇਰੈਕਟਰ ਸ: ਲਾਭ ਸਿੰਘ ਚਾਹਿਲ ਵਾਸੀ ਪਿੰਡ ਪੜੌਲ ਨੇੜੇ ਚੰਡੀਗੜ੍ਹ ਜੋ ਬੀਤੀ 16 ਅਕਤੂਬਰ 2024 ਨੂੰ 76 ਸਾਲ ਦੀ ਉਮਰ ਭੋਗ ਕੇ ਅਮਰੀਕਾ ਦੇ ਸ਼ਹਿਰ ਸਿਆਟਲ ਵਿਖੇ ਅਚਨਚੇਤ ਹੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਮੌਤ ਦਾ ਸਬੱਬ ਉਹਨਾਂ ਨੂੰ ਅਚਨਚੇਤ ਆਇਆ ਹਾਰਟ ਅਟੈਕ ਬਣਿਆ । ਉਹ ਆਪਣੇ 2 ਬੇਟੇ ਕਮਲ ਚਹਿਲ, ਹਰਸਿਮਰਤ ਸਿੰਘ ਚਾਹਿਲ ਅਤੇ ਬੇਟੀ ਰਜਨੀਸ਼ ਕੌਰ ਨਿਸੂ ਨੂੰ ਛੱਡ ਗਏ ਹਨ। ਉਹਨਾਂ ਦਾ ਸਾਰਾ ਪਰਿਵਾਰ ਅਮਰੀਕਾ ਦੇ ਸ਼ਹਿਰ ਸਿਆਟਲ ਵਿਖੇ ਆਪਣੀ ਜ਼ਿੰਦਗੀ ਦਾ ਵਧੀਆ ਨਿਰਬਾਹ ਕਰ ਰਿਹਾ ਹੈ। ਉਹ ਲੰਬੇ ਅਰਸੇ ਤੋਂ ਆਪਣੇ ਬੱਚਿਆਂ ਦੇ ਪਰਿਵਾਰਾਂ ਕੋਲ ਹੀ ਰਹਿ ਰਹੇ ਸਨ । ਸਵਰਗੀ ਲਾਭ ਸਿੰਘ ਚਾਹਿਲ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਦੀ ਬੇਟੀ ਪਰਨੀਤ ਕੌਰ ਦੇ ਸਹੁਰਾ ਸਾਹਿਬ ਸਨ । ਸ: ਲਾਭ ਸਿੰਘ ਚਾਹਿਲ ਹੋਰਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਪਿੰਡ ਪਰੋਲ ਜ਼ਿਲਾ ਰੋਪੜ ਤੋਂ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਵੱਡਾ ਸੰਘਰਸ਼ ਕੀਤਾ। ਓਹਨਾਂ ਨੇ ਉੱਚ ਪੱਧਰੀ ਸਿੱਖਿਆ ਹਾਸਲ ਕਰਕੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਿੱਚ ਵੱਖ ਵੱਖ ਅਹੁਦਿਆਂ ਤੇ ਸੇਵਾ ਕਰਦਿਆਂ ਉਹ ਪੰਜਾਬ ਦੇ ਲੋਕਾਂ ਲਈ ਇੱਕ ਪ੍ਰੇਰਣਾ ਸਰੋਤ ਅਫ਼ਸਰ ਬਣੇ। ਬਹੁਤ ਹੀ ਵਧੀਆ ਮਿੱਠ ਬੋਲੜੇ, ਹਁਸਮੁਁਖ ,ਮਿਲਣ ਸਾਰ , ਗਿਆਨਵਾਨ ਅਤੇ ਦੋਸਤਾਨਾ ਅੰਦਾਜ਼ ਦੀ ਤਬੀਅਤ ਦੇ ਮਾਲਕ ਸ: ਲਾਭ ਸਿੰਘ ਚਾਹਿਲ ਨੇ ਜਿੱਥੇ ਪੰਜਾਬ ਸਰਕਾਰ ਵਿੱਚ ਬਤੌਰ ਡੀਟੀਓ ਅਤੇ ਡਿਪਟੀ ਡਾਇਰੈਕਟਰ ਟਰਾਂਸਪੋਰਟ ਅਧਿਕਾਰੀ ਵਜੋਂ ਵਧੀਆ ਸੇਵਾਵਾਂ ਨਿਭਾਈਆਂ, ਉਥੇ ਸਮਾਜ ਸੇਵੀ ਕੰਮਾਂ ਵਿੱਚ ਵੀ ਉਹਨਾਂ ਨੇ ਵਧੀਆ ਨਾਮਣਾ ਖੱਟਿਆ । ਉਹਨਾਂ ਨੇ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਅਤੇ ਇਮਾਨਦਾਰੀ ਦੀ ਗੁੜਤੀ ਦੇ ਕੇ ਸਮਾਜ ਦੇ ਹਾਣੀ ਬਣਾਇਆ । ਉਹਨਾਂ ਦੇ ਤਿੰਨੇ ਬੱਚੇ ਸਮਾਜ ਲਈ ਪ੍ਰੇਰਨਾ ਸਰੋਤ ਹਨ । ਉਹ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਦਾ ਦੋਸਤਾਂ ਮਿੱਤਰਾਂ ਅਤੇ ਪਰਿਵਾਰ ਵਿੱਚ ਵਧੀਆ ਆਨੰਦ ਮਾਣ ਰਹੇ ਸਨ, ਪਰ ਕੁਦਰਤ ਵੱਲੋਂ ਅਚਨਚੇਤ ਆਏ ਉਹਨਾਂ ਦੀ ਮੌਤ ਦੇ ਬੁਲਾਵੇ ਨੇ ਜਿੱਥੇ ਚਾਹਿਲ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉੱਥੇ ਉਹਨਾਂ ਦੇ ਦੋਸਤਾਂ, ਸੰਗੀ ਮਿੱਤਰਾਂ ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਸਰਦਾਰ ਲਾਭ ਸਿੰਘ ਚਾਹਲ ਹੋਰਾਂ ਨਮਿੱਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 8 ਦਸੰਬਰ ਦਿਨ ਐਤਵਾਰ 2024 ਨੂੰ ਦੁਪਹਿਰ 12 ਤੋਂ 1:30 ਵਜੇ ਤੱਕ ਉਹਨਾਂ ਦੇ ਗ੍ਰਹਿ ਪਿੰਡ ਪੜੋਲ ਨੇੜੇ ਸ਼ਿਸਵਾ ਫਾਰਮ ਹਾਊਸ ਨਿਊ ਚੰਡੀਗੜ੍ਹ ਵਿਖੇ ਹੋਵੇਗੀ। ਜਿੱਥੇ ਉਹਨਾਂ ਦੇ ਦੋਸਤ ਮਿੱਤਰ, ਰਿਸ਼ਤੇਦਾਰ ਅਤੇ ਹੋਰ ਨਜ਼ਦੀਕੀ ਸਾਥੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ।ਆਪ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮਨਦੀਪ ਸਿੱਧੂ ਸਹਿਜ ਦਾ ਪਲੇਠਾ ਕਾਵਿ ਸੰਗ੍ਰਹਿ ਧੀਆਂ ਦੀ ਦਾਸਤਾਨ ਲੋਕ ਅਰਪਣ
Next articleਮੰਗਤਿਆਂ ਵਰਗਾ