ਸਾਬਕਾ ਅਧਿਆਪਕ ਆਗੂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ

ਗੜ੍ਹਸ਼ੰਕਰ  (ਸਮਾਜ ਵੀਕਲੀ) ( ਬਲਵੀਰ ਚੌਪੜਾ )  ਬੀਤੀ ਰਾਤ ਰਾਮਪੁਰ ਬਿਲੜੋ ਦੇ ਭੱਠੇ ਕੋਲ ਕਾਰ ਦੇ ਬੇਕਾਬੂ ਹੋਣ ਕਾਰਨ  ਇੱਟਾਂ ਦੇ ਚੱਕਿਆਂ ਨਾਲ ਕਾਰ ਦੇ ਟਕਰਾਉਣ ਨਾਲ ਸਾਬਕਾ ਅਧਿਆਪਕ ਆਗੂ ਅਤੇ ਸੇਵਾਮੁਕਤ ਬਲਾਕ ਸਪੋਰਟਸ ਅਫ਼ਸਰ ਰਾਜ ਕੁਮਾਰ ਡੋਗਰਪੁਰ ਦੇ ਇਕਲੌਤੇ ਨੌਜਵਾਨ ਪੁੱਤਰ ਅੰਮ੍ਰਿਤ ਦੀ ਦਰਦਨਾਕ ਮੌਤ ਹੋਣ ‘ਤੇ ਵੱਖ ਵੱਖ ਜੱਥੇਬੰਦੀਆ ਵਲੋ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਆਗੂਆ ਨੇ ਦੱਸਿਆ ਕਿ ਅਜੇ ਕੁਝ ਦਿਨ ਪਹਿਲਾ ਹੀ ਮ੍ਰਿਤਕ ਨੌਜਵਾਨ ਇਟਲੀ ਤੋ ਆਇਆ ਸੀ ਅਤੇ ਜਲਦੀ ਹੀ ਕੇਨੈਡਾ ਜਾਣਾ ਸੀ ਪਰ ਰਾਤ ਦੇ ਭਿਆਨਕ ਹਾਦਸੇ ਨੇ ਪਰਿਵਾਰ ਨੂੰ ਨਾ ਸਹਿਣਯੋਗ ਘਾਟਾ ਪਾਇਆ।
 ਇਸ ਸਮੇਂ ਦੁੱਖ ਪ੍ਰਗਟਾਉਣ ਵਾਲਿਆ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ, ਡਾ ਬੀ ਆਰ ਅੰਬੇਡਕਰ ਮਿਸ਼ਨ ਟਰੱਸਟ, ਜੀਵਨ ਜਾਗ੍ਰਿਤੀ ਮੰਚ, ਕਿਰਤੀ ਕਿਸਾਨ ਯੂਨੀਅਨ ਅਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਮੁਕੇਸ਼ ਕੁਮਾਰ, ਹੰਸ ਰਾਜ ਗੜਸ਼ੰਕਰ, ਸੁਖਦੇਵ ਡਾਨਸੀਵਾਲ, ਡਾ. ਅਵਤਾਰ ਸਿੰਘ, ਸੋਹਣ ਸਿੰਘ ਸੂੰਨੀ, ਪ੍ਰਿੰਸੀਪਲ ਡਾਕਟਰ ਬਿਕਰ ਸਿੰਘ,ਡਾ.ਰਜਿੰਦਰ ਸਿੰਘ, ਡਾ.ਨਿਰਮਲ ਸਿੰਘ, ਰਣਬੀਰ ਬੱਬਰ,ਸਤਨਾਮ ਸਿੰਘ ਖਾਨਪੁਰ, ਪੀ ਐਲ ਸੂਦ,ਡਾ.ਸੋਨੀਆ,ਮੁਲਖ ਰਾਜ, ਸਤਪਾਲ ਕਲੇਰ,ਜਰਨੈਲ ਸਿੰਘ, ਕਾ.ਹਰਮੇਸ਼ ਢੇਸੀ,ਕੁਲਵਿੰਦਰ ਸਿੰਘ ਚਾਹਲ,ਨਰੇਸ਼ ਕੁਮਾਰ,ਮਾ. ਸ਼ੁਭਾਸ਼, ਮਾ. ਰਾਜ ਕੁਮਾਰ, ਸਤਪਾਲ ਮਿਨਹਾਸ, ਪ੍ਰਦੀਪ ਕੁਮਾਰ ਗੁਰੂ,ਸਤਨਾਮ ਸਿੰਘ ਸੂੰਨੀ,ਡਾ ਨਿਰਮਲ ਰਾਓ, ਦਿਲਾਵਰ ਸਿੰਘ, ਕਮਲਜੀਤ ਸਿੰਘ,ਸੰਦੀਪ ਬਡੇਸਰੋਂ,ਬਲਜੀਤ ਸਿੰਘ,ਰਮੇਸ਼ ਮਲਕੋਵਾਲ,ਮਨਜੀਤ ਸਿੰਘ ਬੰਗਾ,ਹਰੀ ਲਾਲ ਨਫਰੀ, ਹਰਦੇਵ ਰਾਏ,ਡਾ.ਜੋਗਿੰਦਰ ਕੁੱਲੇਵਾਲ ਅਤੇ ਗੁਰਨਾਮ ਸਿੰਘ ਆਦਿ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾਵਾਂ
Next articleਗ਼ਜ਼ਲ