ਨਵੀਂ ਦਿੱਲੀ (ਸਮਾਜ ਵੀਕਲੀ): ਸੰਨ 1984 ਦੇ ਸਿੱਖ ਦੰਗਿਆਂ ਤੇ ਸਾਲ 2002 ਦੇ ਗੋਧਰਾ ਦੰਗਿਆਂ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਗਿਰੀਸ਼ ਠਾਕੁਰ ਲਾਲ ਨਾਨਾਵਤੀ (86) ਦਾ ਦਿਲ ਦਾ ਦੌਰਾ ਪੈਣ ਕਾਰਨ ਗੁਜਰਾਤ ’ਚ ਅੱਜ ਦੇਹਾਂਤ ਹੋ ਗਿਆ। ਜਸਟਿਸ ਨਾਨਾਵਤੀ ਅਤੇ ਅਕਸ਼ੈ ਮੇਹਤਾ ਨੇ ਸਾਲ 2014 ’ਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੂੰ ਸਾਲ 2002 ’ਚ ਹੋਏ ਗੋਧਰਾ ਦੰਗਿਆਂ ਬਾਰੇ ਅੰਤਿਮ ਰਿਪੋਰਟ ਸੌਂਪੀ ਸੀ। ਜਸਟਿਸ ਨਾਨਾਵਤੀ ਨੂੰ ਤਤਕਾਲੀ ਐੱਨਡੀਏ ਸਰਕਾਰ ਵੱਲੋਂ 1984 ਦੇ ਸਿੱਖ ਦੰਗਿਆਂ ਦੀ ਜਾਂਚ ਲਈ ਨਿਯੁਕਤ ਕੀਤਾ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly