HOME ਸਾਬਕਾ ਵਿਧਾਇਕ ਸਵ. ਮਾਸਟਰ ਦਲੀਪ ਚੰਦ ਦੇ ਪਰਿਵਾਰ ਵੱਲੋਂ ਸਾਬਕਾ ਡਿਪਟੀ ਸੀਐਮ...

ਸਾਬਕਾ ਵਿਧਾਇਕ ਸਵ. ਮਾਸਟਰ ਦਲੀਪ ਚੰਦ ਦੇ ਪਰਿਵਾਰ ਵੱਲੋਂ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਦਾ ਕੀਤਾ ਗਿਆ ਨਿੱਘਾ ਸਵਾਗਤ

ਕੈਪਸ਼ਨ- ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਸਵਾਗਤ ਕਰਦੇ ਹੋਏ ਸਾਬਕਾ ਵਿਧਾਇਕ ਮਾ. ਦਲੀਪ ਚੰਦ ਜੀ ਦੇ ਪਰਿਵਾਰਿਕ ਮੈਂਬਰ
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ) ਬੀਤੇ ਦਿਨ ਕਾਂਗਰਸ ਪਾਰਟੀ ਵੱਲੋਂ ਬਲਾਚੌਰ ਵਿਖੇ “ਮਨਰੇਗਾ ਬਚਾਓ” ਸਬੰਧੀ ਕੀਤੀ ਗਈ ਵੱਡੀ ਰੈਲੀ ਵਿੱਚ ਪਾਰਟੀ ਦੇ ਕਈ ਦਿਗਜ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ ਜਿਸ ਵਿੱਚ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ. ਸੁਖਜਿੰਦਰ ਸਿੰਘ ਰੰਧਾਵਾ ਵੀ ਪਹੁੰਚੇ ਸਨ। ਜਦੋਂ ਸ. ਰੰਧਾਵਾ ਟੋਲ ਪਲਾਜਾ ਬਛੂਆਂ ਵਿਖੇ ਪਹੁੰਚੇ ਤਾਂ ਸਾਬਕਾ ਵਿਧਾਇਕ ਸਵ. ਮਾਸਟਰ ਦਲੀਪ ਚੰਦ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਉਹਨਾਂ ਦਾ ਜਿੱਥੇ ਨਿੱਘਾ ਸਵਾਗਤ ਕੀਤਾ ਗਿਆ ਉਥੇ ਹੀ  ਹੋਰ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਸ. ਰੰਧਾਵਾ ਨੇ ਕਿਹਾ ਕਿ ਮਾਸਟਰ ਜੀ ਦੇ ਪਰਿਵਾਰ ਨਾਲ ਉਨਾਂ ਦਾ ਕਾਫੀ ਪੁਰਾਣਾ ਰਿਸ਼ਤਾ ਹੈ ਅਤੇ ਭਵਿੱਖ ਵਿੱਚ ਇਹ ਰਿਸ਼ਤਾ ਹੋਰ ਵੀ ਗੂੜਾ ਹੋਵੇਗਾ। ਜਿਕਰਯੋਗ ਹੈ ਕਿ ਸ. ਸੁਖਜਿੰਦਰ ਸਿੰਘ ਰੰਧਾਵਾ ਸਵ. ਸ. ਸੰਤੋਖ ਸਿੰਘ ਰੰਧਾਵਾ ਦੇ ਸਪੁੱਤਰ ਹਨ ਅਤੇ ਸਾਬਕਾ ਵਿਧਾਇਕ ਸਵ. ਮਾਸਟਰ ਦਲੀਪ ਚੰਦ ਜੀ ਸ. ਸੰਤੋਖ ਸਿੰਘ ਰੰਧਾਵਾ ਨਾਲ ਕਰੀਬ 11 ਸਾਲ ਇਕੱਠੇ ਰਹੇ ਹਨ ਅਤੇ ਉਦੋਂ ਤੋਂ ਹੀ ਰੰਧਾਵਾ ਪਰਿਵਾਰ ਦੇ ਮਾਸਟਰ ਜੀ ਦੇ ਪਰਿਵਾਰ ਨਾਲ ਰਿਸ਼ਤੇ ਦੀ ਸਾਂਝ ਚਲੀ ਆ ਰਹੀ ਹੈ।ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਸਵਾਗਤ ਕਰਨ ਮੌਕੇ ਧਰਮਪਾਲ ਚੇਚੀ, ਠੇਕੇਦਾਰ ਪ੍ਰਵੀਨ ਚੇਚੀ, ਨੰਬਰਦਾਰ ਸੰਦੀਪ ਚੇਚੀ, ਵਿੱਕੀ ਚੌਧਰੀ, ਮਨੋਹਰ ਲਾਲ ਪਟਵਾਰੀ, ਪੈਨੀ ਪਹਿਲਵਾਨ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਨੋਖਾ ਸਵਾਲ
Next articleKeh Na Sake’: A Refined Blend of Kumar Sanu’s Musical Legacy and Modern Visual Storytelling