ਨਿਹਾਲ ਸਿੰਘ ਵਾਲਾ (ਸਮਾਜ ਵੀਕਲੀ): ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 70 ਵਰ੍ਹਿਆਂ ਦੇ ਸਨ। ਉਨ੍ਹਾਂ ਨੂੰ ਛਾਤੀ ਵਿੱਚ ਦਰਦ ਹੋਣ ’ਤੇ ਸਥਾਨਕ ਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਦਮ ਤੋੜ ਦਿੱਤਾ। ਅਜੀਤ ਸਿੰਘ ਸ਼ਾਂਤ ਸਰਕਾਰੀ ਅਧਿਆਪਕ ਸਨ। ਉਹ ਅਸਤੀਫ਼ਾ ਦੇਕੇ ਸਿਆਸਤ ਵਿੱਚ ਆਏ ਸਨ। ਉਹ ਚੰਗੇ ਸਾਹਿਤਕਾਰ ਵੀ ਸਨ। ਉਹ 2007 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਸਨ ਅਤੇ ਫ਼ਿਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਰਹੇ ਸ੍ਰੀ ਸ਼ਾਂਤ ਨੂੰ ਇਮਾਨਦਾਰ ਅਤੇ ਚੰਗੇ ਬੁਲਾਰੇ ਵਜੋਂ ਜਾਣਿਆਂ ਜਾਂਦਾ ਸੀ। ਉਹ ਸਿਆਸਤ ਵਿੱਚ ਲਗਾਤਾਰ ਸਰਗਰਮ ਰਹੇ। ਸ੍ਰੀ ਸ਼ਾਂਤ ਦਾ ਜੱਦੀ ਪਿੰਡ ਬਿਲਾਸਪੁਰ ਸੀ। ਉਨ੍ਹਾਂ ਦੇ ਪੁੱਤਰ ਰਾਜੂ ਸ਼ਾਂਤ ਨੇ ਦੱਸਿਆ ਉਨ੍ਹਾਂ ਦਾ ਸਸਕਾਰ 31 ਮਾਰਚ ਨੂੰ ਗਿਆਰਾਂ ਵਜੇ ਨਿਹਾਲ ਸਿੰਘ ਵਾਲਾ ਵਿਖੇ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly