ਇਸਰੋ ਦੇ ਸਾਬਕਾ ਡਾਇਰੈਕਟਰ ਡਾ. ਐਨ. ਕੇ ਵੱਲੋਂ ਪਵਿੱਤਰ ਕਾਲੀ ਵੇਈਂ ਦਾ ਦੌਰਾ

ਬਾਬੇ ਨਾਨਕ ਦੀ ਵੇਈਂ ਵੱਡਾ ਤੀਰਥ ਅਸਥਾਨ-ਡਾ: ਐਨ ਕੇ

ਕਪੂਰਥਲਾ/ ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ) – ਇਸਰੋ ਦੇ ਸਾਬਕਾ ਡਾਇਰੈਕਟਰ ਡਾ ਐਨ.ਕੇ ਨੇ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੇ ਦਰਸ਼ਨ ਕਰਨ ੳਪਰੰਤ ਕਿਹਾ ਕਿ ਬਾਬੇ ਨਾਨਕ ਦੀ ਵੇਈਂ ਇੱਕ ਵੱਡਾ ਤੀਰਥ ਅਸਥਾਨ ਹੈ ਜਿੱਥੋਂ ਸਰਬੱਤ ਦੇ ਭਲੇ ਦਾ ਸੁਨੇਹਾ ਕੁਲ ਲੋਕਾਈ ਨੂੰ ਦਿੱਤਾ ਗਿਆ ਸੀ। ਡਾ: ਐਨ ਕੇ ਨੇ ਇਸ ਮੌਕੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਵੱਲੋਂ ਬਾਬੇ ਨਾਨਕ ਦੀ ਵੇਈਂ ਦੀ 21 ਸਾਲਾਂ ਤੋਂ ਕੀਤੀ ਜਾ ਰਹੀ ਕਾਰ ਸੇਵਾ ਬਾਰੇ ਅਤੇ ਇਸ ਦੌਰਾਨ ਆਈਆਂ ਚਣੌਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ।

ਇਸਰੋ ਵਰਗੇ ਸ਼ਾਨਾਮੱਤੇ ਅਦਾਰੇ ਵਿੱਚ ਰਹਿੰਦਿਆ ਦੇਸ਼ ਲਈ ਖੋਜਾਂ ਕਰਨ ਵਾਲੇ ਡਾ: ਐਨ.ਕੇ ਨੂੰ ਸੰਤ ਸੀਚੇਵਾਲ ਨੇ ਕਿਸ਼ਤੀ ਰਾਹੀ ਪਵਿੱਤਰ ਵੇਈਂ ਦੇ ਪਾਣੀ ਵਿੱਚ ਆਏ ਬੇਮਿਸਾਲੀ ਸੁਧਾਰਾਂ ਬਾਰੇ ਤੇ ਵੇਈਂ ਦੇ ਵੱਗਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉਚਾ ਹੋਣ ਬਾਰੇ ਜਾਣਕਾਰੀ ਦਿੱਤੀ ਗਈ।ਕਿਸ਼ਤੀ ਵਿੱਚ ਬੈਠ ਕੇ ਵੇਈਂ ਕਿਨਾਰੇ ਗੁਰਦਆਰਾ ਬੇਰ ਸਾਹਿਬ ਤੇ ਗੁਰਦੁਾਆਰਾ ਸੰਗਤ ਘਾਟ ਦੇ ਦਰਸ਼ਨ ਕਰਵਾਏ ਗਏ।

ਗੱਲਬਾਤ ਦੌਰਾਨ ਡਾ ਐਨ.ਕੇ ਨੇ ਦੱਸਿਆ ਕਿ ਉਹ ਪਿਛਲ਼ੇ ਕਾਫੀ ਸਮੇਂ ਤੋਂ ਇਸਰੋ ਲਈ ਸੇਵਾਵਾਂ ਨਿਭਾਉਂਦੇ ਰਹੇ ਸਨ। ਡਾ: ਐਨ ਕੇ ਨੇ ਦੱਸਿਆ ਕਿ ਉਹਨਾਂ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ: ਏਪੀ ਜੇ ਅਬਦੁਲ ਕਲਾਮ ਨਾਲ ਵੀ ਕਾਫੀ ਸਮਾਂ ਕੰਮ ਕੀਤਾ ਸੀ। ਉਹਨਾਂ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਬਾਰੇ ਕਾਫੀ ਕੁਝ ਸੁਣਿਆ ਸੀ ਤੇ ਉਹਨਾਂ ਦੀ ਦਿੱਲੀ ਇੱਛਾ ਸੀ ਕਿ ਉਹ ਸੰਤ ਸੀਚੇਵਾਲ ਹੋਰਾਂ ਨਾਲ ਮੁਲਾਕਾਤ ਕਰਨ । ਉਹ ਹੁਣ ਇਸਰੋ ਦੇ ਵਿੱਚੋਂ ਸੇਵਾ ਮੁਕਤ ਹੋ ਗਏ ਹਨ ਤੇ ਰੇਲਵੇ ਵਿਚ ਚੱਲ ਰਹੇ ਪ੍ਰੋਜੈਕਟ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਪਵਿੱਤਰ ਕਾਲੀ ਵੇਈਂ ਅਤੇ ਆਲੇ ਦੁਆਲੇ ਲਗਾਏ ਗਏ ਹਜ਼ਾਰਾਂ ਰੁੱਖਾਂ ਤੋਂ ਬੇਹੱਦ ਪ੍ਰਭਾਵਿਤ ਹੋਏ ਡਾ: ਐਨ.ਕੇ ਨੇ ਦੱਸਿਆ ਕਿ ਬਾਬੇ ਨਾਨਕ ਦੀ ਵੇਈਂ ਵਾਤਾਵਰਣ ਪੱਖ ਤੋਂ ਪ੍ਰੇਰਨਾ ਸਰੋਤ ਹੈ ਜਿੱਥੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਲਾਮੀ ਤਪਸ਼ ਦੇ ਅਸਰ ਨੂੰ ਬੇਅਸਰ ਕਰਨ ਦੇ ਹੱਲ ਪ੍ਰਤੱਖ ਨਜ਼ਰ ਆਉਣਗੇ।

ਉਹਨਾਂ ਕਿਹਾ ਕਿ ਸੰਤ ਸੀਚੇਵਾਲ ਜੀ ਨੇ ਸੁਲਤਾਨਪੁਰ ਲੋਧੀ ਵਿਚ ਇਕ ਸਵਰਗ ਬਣਾਇਆ ਹੋਇਆ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਦੇਸ਼ ਨੂੰ ਜਲਵਾਯੂ ਪਰਿਵਰਤਨ ਪ੍ਰਤੀ ਜਾਗਣ ਦੀ ਲੋੜ ਹੈ। ਜਿਸ ਲਈ ਵਿਗਿਆਨ ਦੀ ਅਹਿਮ ਭੂਮਿਕਾ ਹੈ। ਅੱਜ ਵਾਤਾਵਰਣ ਏਸ ਕਗਾਰ `ਤੇ ਆ ਗਿਆ ਹੈ ਕਿ ਹਾਲਾਤ ਵਿਗਿਆਨ ਵੀ ਦੀ ਸਮਝੋ ਵੀ ਬਾਹਰ ਹਨ। ਵਿਗਿਆਨ ਕੋਲ ਹਰ ਇਕ ਚੀਜ਼ ਦਾ ਹੱਲ ਹੈ ਪਰ ਅਫਸੋਸ ਦੀ ਗੱਲ ਕਿ ਉਹ ਇਸ ਦਾ ਇਸਤੇਮਾਲ ਨਹੀ ਕਰਦਾ। ਇਸ ਮੌਕੇ ਉਹਨਾਂ ਵੱਲੋਂ ਡਾ ਐਨ.ਕੇ ਨੂੰ ਗੁਰੁ ਨਾਨਕ ਆਰਟ ਗੈਲਰੀ ਦਿਖਾਈ ਗਈ ਉਪਰੰਤ ਪਵਿੱਤਰ ਕਾਲੀ ਵੇਈਂ ਕਿਨਾਰੇ ਡਾ. ਕਲਾਮ ਵੱਲੋਂ 16 ਅਗਸਤ 2006 ਨੂੰ ਲਗਾਏ ਪਿੱਪਲ ਰੁੱਖ ਕੋਲ ਤਸਵੀਰਾਂ ਖਿੱਚਵਾਈਆਂ ਤੇ ਉਨ੍ਹਾਂ ਨੂੰ ਨਿੱਘ ਨਾਲ ਯਾਦ ਕੀਤਾ।ਇਸ ਮੌਕੇ ਸੰਤ ਸੀਚੇਵਾਲ ਨੇ ਆਏ ਮਹਿਮਾਨਾਂ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ। ਰੇਲ ਕੋਚ ਫੈਕਟਰੀ ਕਪੂਰਥਲਾ ਤੋਂ ਨਿਤਿਨ ਯਾਦਵ ਅਤੇ ਜਿਤੇਸ਼ ਕੁਮਾਰ ,ਓਮ ਪ੍ਰਕਾਸ਼, ਰਜਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री कपूरथला में मनाया जा रहा रेलवे सुरक्षा बल स्थापना सप्ताह संपन्न
Next articleਮਿੱਠੜਾ ਕਾਲਜ ਵਿਖੇ 75 ਵੇਂ ਸੁਤੰਤਰਤਾ ਦਿਹਾੜੇ ਨੂੰ ਸਮਰਪਿਤ ਗੈਸਟ ਲੈਕਚਰ ਕਰਵਾਇਆ