HOME ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੁਝਾਰ ਸਿੰਘ ਸੇਠੀ ਦੀ ਮਾਤਾ ਦਾ ਅੰਤਿਮ ਸੰਸਕਾਰ,...

ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੁਝਾਰ ਸਿੰਘ ਸੇਠੀ ਦੀ ਮਾਤਾ ਦਾ ਅੰਤਿਮ ਸੰਸਕਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

10
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ): ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ  ਜੁਝਾਰ ਸਿੰਘ ਸੇਠੀ ਦੀ ਸਤਿਕਾਰਯੋਗ ਮਾਤਾ ਜੀ, ਜੋ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਬੀਤੀ ਰਾਤ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਅੱਜ ਪਿੰਡ ਭਰਥਲਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਸੰਸਕਾਰ ਸਮੇਂ ਮਾਹੌਲ ਗਮਗੀਨ ਰਿਹਾ ਅਤੇ ਹਾਜ਼ਰ ਲੋਕਾਂ ਨੇ ਨਮ ਅੱਖਾਂ ਨਾਲ ਵਿਛੜੀ ਰੂਹ ਨੂੰ ਅੰਤਿਮ ਵਿਦਾਇਗੀ ਦਿੱਤੀ। ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਰਦਾਰ ਜੁਝਾਰ ਸਿੰਘ ਸੇਠੀ ਨੇ ਦਿਖਾਈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਸ਼ੋਕ ਕੁਮਾਰ ਨਾਨੋਵਾਲ,ਜੋਗਿੰਦਰ ਸਿੰਘ ਅਟਵਾਲ, ਤਰਲੋਚਨ ਸਿੰਘ ਰੱਕੜ,ਸਾਬਕਾ ਚੈਅਰਮੈਨ ਬਿਮਲ ਕੁਮਾਰ, ਰਾਣਾ ਰਣਦੀਪ ਸਿੰਘ,ਦਲਜੀਤ ਸਿੰਘ ਮਾਣੇਵਾਲ,ਨੰਬਰਦਾਰ ਭਗਤ ਸਿੰਘ, ਸੋਹਣ ਸਿੰਘ, ਚਰਨਜੀਤ ਸਿੰਘ ਕਿਸ਼ਨਪੁਰ,ਮੇਜਰ ਸਿੰਘ ਗਹੂੰਣ,ਗੁਰਵਿੰਦਰ ਸਿੰਘ ਮੱਲੀ,ਤੀਰਥ ਸਿੰਘ ਭਾਟੀਆ,ਬਗੀਚਾ ਸਿੰਘ ਰੱਕੜ, ਅਜਮੇਰ ਸਿੰਘ ਰੱਕੜਾਂ ਬੇਟ, ਜਗਜੀਤ ਸਿੰਘ ਗਿੱਲ, ਸੁਖਦੇਵ ਸਿੰਘ ਬਿੱਟੂ, ਕੇਵਲ ਸਿੰਘ ਸਹੋਤਾ, ਗੁਰਬਖਸ਼ ਸਿੰਘ ਸਹੋਤਾ,ਮਾਸਟਰ ਰਣਵੀਰ ਸਿੰਘ, ਗਗਨ ਰਾਣਾ,ਸੁਖਦੇਵ ਸਿੰਘ ਭਰਥਲਾ,ਸ਼ਾਮਿਲ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਏਬੀਵੀਪੀ ਪੰਜਾਬ ਸੂਬੇ ਵੱਲੋਂ 18 ਤੋਂ 21 ਜੂਨ ਤੱਕ ਸੰਗਰੂਰ ਪਟਿਆਲਾ ਵਿਖੇ ਸਿਖਲਾਈ ਕਲਾਸਾਂ ਲਗਾਈਆਂ ਜਾਣਗੀਆਂ
Next articleਧੀ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਪਿਤਾ ਨੂੰ 15 ਸਾਲ ਤੋਂ ਵੱਧ ਕੈਦ