ਸੰਯੁਕਤ ਰਾਸ਼ਟਰ ਵਲੋਂ ਸਾਬਕਾ ਡਾਇਰੈਕਟਰ ਜਨਰਲ ਸਾਇੰਸ ਸਿਟੀ ਮਹਿਲਾ ਆਗੂ ਵਜੋਂ ਨਾਮਜ਼ਦ 

ਕਪੂਰਥਲਾ,  (ਕੌੜਾ )– ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਸਾਬਕਾ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੂੰ ਸੰਯੁਕਤ ਰਾਸ਼ਟਰ ਵਲੋਂ ਨਾਮਜ਼ਦ ਕੀਤੀਆ ਗਈ 75 ਮਹਿਲਾ ਨੇਤਾਵਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਮਾਨਤਾ ਉਨ੍ਹਾਂ ਵਲੋਂ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਪਾਏ ਗਏ ਵੱਡਮੁੱਲੇ ਯੋਗਦਾਨ ਅਤੇ ਕੀਤੀ ਗਈ ਸ਼ਾਨਦਾਰ ਅਗਵਾਈ ਦੇ ਸਦਕਾ ਮਿਲੀ ਹੈ। ਇਸ ਮਾਨਤਾ ਲਈ ਸੰਯੁਕਤ ਰਾਸ਼ਟਰ ਵਲੋਂ ਸ਼ੁਰੂ ਕੀਤੀ ਗਈ ਚੋਣ ਪ੍ਰੀਕ੍ਰਿਆ ਦੇ ਅਧੀਨ ਅਨੋਖੇ ਗੁਣਾ ਦੀ ਅਗਵਾਈ ਦਾ ਪ੍ਰਦਰਸ਼ਨ ਕਰਨ ਵਾਲੀਆਂ ਔਰਤਾਂ ਦੀ ਪਛਾਣ ਲਈ ਵਿਸ਼ਵ ਪੱਧਰ ਤੇ ਸੱਦਾ ਦਿੱਤਾ ਗਿਆ ਸੀ। ਇਹ ਮਾਣ ਵਾਲੀ ਗੱਲ ਹੈ ਕਿ ਡਾ. ਜੈਰਥ ਵੀ ਵਿਸ਼ਵ ਪੱਧਰ ਤੇ ਚੁਣੀਆਂ ਗਈਆਂ 75 ਔਰਤਾਂ ਵਿਚੋਂ ਇਕ ਹਨ।
ਡਾ. ਨੀਲਿਮਾ ਜੈਰਥ ਸਮੇਤ ਇਹਨਾਂ 75 ਔਰਤਾਂ ਦੀ ਕਹਾਣੀ “ ਹਮ: ਵਿਅਨ ਵੂਮੈਨ ਲੀਡ” ਵਿਚ ਦਰਜ ਕੀਤੀ ਗਈ ਹੈ ਅਤੇ ਇਸ ਕਿਤਾਬ ਦੀ ਘੁੰਢ ਚੁਕਾਈ 19 ਮਾਰਚ 2024 ਨੂੰ ਸੰਯੁਕਤ ਰਾਸ਼ਟਰ ਦੇ ਨਿਊਯਾਰਕ ਸਥਿਤ ਹੈਡ ਕੁਆਰਟਰ  ਵਿਖੇ ਕੀਤੀ ਜਾਵੇਗੀ। ਇਸ ਕਿਤਾਬ  ਨੂੰ ਛਾਪਣ ਦਾ ਉਦੇਸ਼  ਉਹਨਾਂ ਔਰਤਾਂ ਦੀਆਂ  ਪ੍ਰੇਰਣਾਦਾਇਕ ਅਤੇ ਅਨੋਖੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਨਾ ਹੈ ਜਿਹਨਾਂ ਨੇ  ਰੁਕਾਵਟਾਂ ਨੂੰ ਤੋੜਦਿਆਂ ਬੜੀ ਹਿਮੰਤ ਤੇ ਦ੍ਰਿੜਤਾ ਨਾਲ ਅਗਵਾਈ ਕੀਤੀ ਹੈ।
ਡਾਕਟਰ ਨੀਲਿਮਾਂ ਜੈਰਥ ਦਾ ਇਹਨਾਂ ਔਰਤਾਂ ਦੇ ਸਮੂਹ ਵਿਚ ਸ਼ਾਮਲ ਹੋਣਾ ਵਿਗਿਆਨਕ ਤਰੱਕੀ ਅਤੇ ਆਉਣ ਵਾਲੀਆਂ ਪੀੜੀਆਂ ਦੇ ਸਸ਼ਕਤੀ ਕਰਨ ਦੀ ਭਾਵਨਾਂ ਨੂੰ ਉਜਾਗਰ ਕਰਦਾ ਹੈ। ਉਹਨਾਂ ਦੀ ਅਗਵਾਈ ਵਿਸ਼ਵ ਦੇ ਵਿਗਿਆਨੀਆਂ ਅਤੇ ਨੇਤਾਵਾਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀ ਟੀ ਯੂ ਦੀ ਮੈਂਬਰਸ਼ਿਪ ਮੁਹਿੰਮ ਤਹਿਤ ਮੀਟਿੰਗ ਹੋਈ 
Next articleSudha Murty takes oath as Rajya Sabha MP