ਪਿੰਡ ਬੇਲਾ ਵਿਖੇ ਪੁੱਤਰ ਨਵਜੀਤ ਸਿੰਘ ਨਾਲ ਸਾਰੀ ਰਾਤ ਡਟੇ ਰਹੇ
ਜਲੰਧਰ, ਫਿਲੌਰ, ਅੱਪਰਾ (ਜੱਸੀ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਸ, ਚਰਨਜੀਤ ਸਿੰਘ ਚੰਨੀ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚੋਂ ਬਾਹਰ ਕੱਢਣ ਦੇ ਕੰਮਾਂ ਦਾ ਜਾਇਜਾ ਲਿਆ। ਇਸ ਮੌਕੇ ਪਿੰਡ ਬੇਲਾ ਵਿਖੇ ਉਹ ਆਪਣੇ ਪੁੱਤਰ ਨਵਜੀਤ ਸਿੰਘ ਨਾਲ ਸਾਰੀ ਰਾਤ ਡਟੇ।
ਇਸ ਮੌਕੇ ਉਹ ਖੁਦ ਰਾਹਤ ਕਾਰਜਾਂ ਵਿੱਚ ਹੱਥ ਵਟਾਂਉਦੇ ਰਹੇ। ਉਨਾਂ ਹੜ ਪ੍ਰਭਾਵਿਤ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਉਹ ਧੀਰਜ ਤੇ ਸੰਜਮ ਵਰਤਣ ਤੇ ਹੋਰ ਲੋੜਵੰਦ ਲੋਕਾਂ ਦੀ ਮਦਦ ਕਰਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly