*ਜਲੰਧਰ ਵੈਸਟ ਵਿਖੇ ਕੌਂਸਲਰ ਸ੍ਰੀ ਅਨੀਤਾ ਅੰਗੂਰਾਲ ਤੇ ਬਲਵੀਰ ਅੰਗੂਰਾਲ ਦੇ ਗ੍ਰਹਿ ਵਿਖੇ ਵੀ ਪਰਿਵਾਰਿਕ ਮਿਲਣੀ ਲਈ ਪਹੁੰਚੇ*
ਜਲੰਧਰ, ਫਿਲੌਰ, ਅੱਪਰਾ (ਜੱਸੀ)—ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ.) ਸ਼ਾਖਾ ਧੀਣਾ, ਜਲੰਧਰ ਵਲੋਂ ਕਰਵਾਏ ਸਮਾਗਮ ਵਿੱਚ ਨਤਮਸਤਕ ਹੋਣ ਪੁੱਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ। ਇਸ ਸਮੇਂ ਉਨ੍ਹਾਂ ਨਾਲ ਸ. ਪ੍ਰਗਟ ਸਿੰਘ ਐੱਮ ਐੱਲ ਏ, ਸਾਬਕਾ ਐਸ ਐਸ ਪੀ ਰਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਡਾ. ਨਵਜੋਤ ਦਾਹੀਆ ਹਲਕਾ ਇੰਚਾਰਜ ਨਕੋਦਰ, ਅੰਮ੍ਰਿਤਪਾਲ ਭੌਂਸਲੇ ਫਿਲੌਰ ਆਦਿ ਹੋਰ ਵੀ ਆਗੂ ਹਾਜ਼ਰ ਸਨ।
ਇਸ ਮੌਕੇ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅੱਜ ਜਲੰਧਰ ਵੈਸਟ ਵਿਖੇ ਕੌਂਸਲਰ ਸ੍ਰੀ ਅਨੀਤਾ ਅੰਗੂਰਾਲ ਤੇ ਬਲਵੀਰ ਅੰਗੂਰਾਲ ਦੀ ਰਿਹਾਇਸ਼ ਤੇ ਪਰਿਵਾਰਕ ਮਿਲਣੀ ਲਈ ਪੁੱਜੇ। ਇਸ ਸਮੇਂ ਉਨ੍ਹਾਂ ਨਾਲ ਅੰਮ੍ਰਿਤਪਾਲ ਭੌਂਸਲੇ ਫਿਲੌਰ, ਬਚਨ ਲਾਲ ਸਾਬਕਾ ਡਿਪਟੀ ਮੇਅਰ, ਅਨਮੋਲ ਗਰੋਵਰ,ਸੁਰਿੰਦਰ ਚੌਧਰੀ, ਪਵਨ ਕੁਮਾਰ ਕੌਂਸਲਰ, ਸਾਹਿਲ ਸਹਿਦੇਵ, ਨਵਦੀਪ ਜ਼ਰੇਵਾਲ, ਬਿਸ਼ੰਬਰ ਭਗਤ, ਕਰਨ ਸੁੰਮਨ, ਬੰਟੀ ਨੀਲ ਕੰਠ, ਲੁਭਾਇਆ ਰਾਮ ਥਾਪਾ, ਕਮਲ ਲੋਚ, ਧਵਲ ਖੰਨਾ, ਲਖਵੀਰ ਸਿੰਘ ਕੋਟਲੀ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly