ਸਾਬਕਾ ਬੈਂਕ ਮੈਨੇਜਰ ਕੇਵਲ ਸਿੰਘ ਸਾਹਨੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ

ਸਾਹਨੇਵਾਲ  (ਸਮਾਜ ਵੀਕਲੀ) ਸਾਬਕਾ ਬੈਂਕ ਮੈਨੇਜਰ ਕੇਵਲ ਸਿੰਘ ਸਾਨੀ ਜਿਹੜੇ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਚਲੇ ਗਏ ਸਨ ਅੱਜ ਉਹਨਾਂ ਦੀ ਅੰਤਿਮ ਅਰਦਾਸ ਪਿੰਡ ਸਾਹਨੇਵਾਲ ਖੁਰਦ ਸਾਨੀ ਵਿਖੇ ਗੁਰਦੁਆਰਾ ਸਾਹਿਬ ਵਿੱਚ ਹੋਈ। ਇਸ ਮੌਕੇ ਭਾਜਪਾ ਦੇ ਕਿਸਾਨ ਵਿੰਗ ਦੇ ਕੌਮੀ ਮੈਂਬਰ ਸਰਦਾਰ ਸੁਖਵਿੰਦਰ ਪਾਲ ਸਿੰਘ ਗਰੇਵਾਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹੋ ਜਿਹੀ ਵਿਅਕਤੀ ਸਮਾਜ ਵਿੱਚ ਕਦੇ ਕਦੇ ਆਉਂਦੇ ਹਨ ਜਿਹੜੇ ਆਪਣੀ ਜ਼ਿੰਦਗੀ ਵਿੱਚ ਲੋਕਾਂ ਦੀ ਸੇਵਾ ਵਿੱਚ ਲਗਾ ਦਿੰਦੇ ਹਨ ਅਜਿਹੇ ਵਿਅਕਤੀਆਂ ਦੇ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪੈਂਦਾ ਹੈ। ਉੱਥੇ ਸਮਾਜ ਨੂੰ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪੈਂਦਾ ਹੈ। ਕੋਆਪਰੇਟਿਵ ਸੁਸਾਇਟੀ ਬੈਂਕ ਦੇ ਆਗੂ ਜਸਵੀਰ ਸਿੰਘ ਮੈਂ ਸ਼ਰਧਾਂਜਲੀ ਭੇਟ ਕਰਦੀ ਆਂ ਕਿਹਾ ਕਿ ਕੇਵਲ ਸਿੰਘ ਦੇ ਨਾਲ ਮੈਂ ਭਰਤੀ ਹੋਇਆ ਸੀ ਅਤੇ ਉਸ ਦੇ ਨਾਲ ਹੀ ਸੇਵਾ ਮੁਕਤ ਹੋਇਆ ਅਸੀਂ ਲੰਮਾ ਸਮਾਂ ਲੋਕ ਸੇਵਾ ਵਿੱਚ ਗੁਜ਼ਾਰਿਆ ਉਹਨਾਂ ਦੇ ਹਸਮੁੱਸ ਸੁਭਾਅ ਦੀਆਂ ਗੱਲਾਂ ਕਰਦੇ ਹੋਇਆਂ ਉਹਨਾਂ ਦੱਸਿਆ ਕਿ ਇਹੋ ਜਿਹਾ ਵਿਅਕਤੀ ਕੋਈ ਕੋਈ ਹੁੰਦਾ ਹੈ, ਉਹਨਾਂ ਨੇ ਆਪਣੀ ਯੂਨੀਅਨ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪੰਜਾਬੀ ਦੇ ਪ੍ਰਸਿੱਧ ਲਿਖਾਰੀ ਤੇ ਪੱਤਰਕਾਰ ਬੁੱਧ ਸਿੰਘ ਨੀਲੋਂ ਦੀ ਸ਼ਰਧਾਂਜਲੀ ਭੇਟ ਕਰਦੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਉਹਨਾਂ ਕਿਹਾ ਕਿ ਕੇਵਲ ਸਿੰਘ ਦੇ ਤੁਰ ਜਾਣ ਦੇ ਨਾਲ ਕੇਵਲ ਪਰਿਵਾਰ ਨੂੰ ਹੀ ਨਹੀਂ ਬਲਕਿ ਸਮਾਜ ਨੂੰ ਵੀ ਘਾਟਾ ਪਿਆ ਹੈ। ਇਸ ਮੌਕੇ ਉਹਨਾਂ ਦੀ ਪਰਿਵਾਰਿਕ ਮੈਂਬਰ ਦੋਸਤ ਮਿੱਤਰ ਅਤੇ ਰਿਸ਼ਤੇਦਾਰ ਹਾਜ਼ਰ ਸਨ। ਜਿਨਾਂ ਵਿੱਚ ਸਰਪੰਚ ਮਨਦੀਪ ਸਿੰਘ, ਖੁਸ਼ੀਆਂ ਸਿੰਘ ਭੁਪਿੰਦਰ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ , ਮੇਜਰ ਸਿੰਘ, ਜਗਦੀਪ ਸਿੰਘ, ਗੁਰਚਰਨ ਸਿੰਘ ਜਗਰਾਓਂ, ਸਾਬਕਾ ਐਸ ਐਚ ਓ ਜਗਦੀਸ਼ ਸਿੰਘ ਖੰਨਾ, ਐਸ ਈ਼ ਕਿਰਨਦੀਪ ਸਿੰਘ, ਗੁਰਮੁਖ ਸਿੰਘ ਸੰਗੋਵਾਲ, ਬਲਵਿੰਦਰ ਸਿੰਘ ਲਿੱਟ ਕੈਨੇਡਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਬੱਡੀ ਪ੍ਰਮੋਟਰ ਸਰਦਾਰ ਹਰਵਿੰਦਰ ਸਿੰਘ ਲੱਡੂ ਜਹਾਂਗੀਰ
Next articleਭਾਜਪਾ ਦੇ ਕਿਸਾਨ ਆਗੂ ਗਰੇਵਾਲ ਨੇ ਸ੍ਰੀ ਆਕਾਲ ਤਖਤ ਸਾਹਿਬ ਨੂੰ ਡੱਲੇਵਾਲ ਦਾ ਮਰਨ ਵਰਤ ਰਕਵਾਉਣ ਲਈ ਕੀਤੀ ਅਪੀਲ