(ਸਮਾਜ ਵੀਕਲੀ)
ਵੱਡੀ ਗੱਡੀ ਉੱਚੇ ਬਿਜ਼ਨਸ ਕਿੰਨੇ ਸੁਪਨੇ ਪਾਲੇ ਨੇ।
ਪੂਰੇ ਕਰਦਿਆ ਕਰਦਿਆ ਨੇ ਸਰੀਰ ਗਵਾ ਲਏ ਨੇ।
ਕਿੰਨੇ ਹੀ ਦਿਲ ਹਸਪਤਾਲਾਂ ਵਿੱਚ ਜਾ ਕੇ ਖੁਲ੍ਹ ਗਏ।
ਅਸੀਂ ਦਵਾਈ ਜੋਗੇ ਹੋਗੇ ਜਦੋਂ ਦਾ ਹੱਸਣਾ ਭੁੱਲ ਗਏ।
ਅੰਦਰੋਂ ਅੰਦਰ ਉਲਝੇ ਗੱਲ ਕਿਸੇ ਨਾਲ ਕਰਦੇ ਨਹੀ।
ਜੇ ਕੋਈ ਕਰਦਾ ਏ ਤਾਂ ਅੱਗੋ ਹੰਗਾਰਾ ਭਰਦੇ ਨਹੀ।
ਫੋਨਾ ਇਕੱਲਿਆਂ ਕਰਤਾ ਰਿਸ਼ਤੇ ਨਾਤੇ ਰੁਲ ਗਏ।
ਅਸੀਂ ਦਵਾਈ ਜੋਗੇ ਹੋਗੇ ਜਦੋ ਦਾ ਹੱਸਣਾ ਭੁੱਲ ਗਏ।
ਪੱਟੇ ਫੈਸ਼ਨਾਂ ਦੇ ਅਸੀ ਕਿਹੜੀ ਦੌੜ ਵਿੱਚ ਪੈ ਗਏ ਹਾਂ।
ਹਾਸੇ ਠੱਠੇ ਬੇਪ੍ਰਵਾਹੀਆਂ ਸਭ ਭੁਲ ਕੇ ਬਹਿ ਗਏ ਹਾਂ।
ਅਸਲੀ ਛੱਡ ਬਨਾਵਟੀ ਖਿੱਲਾਂ ਉਤੇ ਆ ਡੁਲ੍ਹ ਗਏ।
ਅਸੀਂ ਦਵਾਈ ਜੋਗੇ ਹੋਗੇ ਜਦੋ ਦਾ ਹੱਸਣਾ ਭੁੱਲ ਗਏ।
ਨਾ ਹੱਥੀ ਕਾਰ ਕੋਈ ਕਰੀਏ ਨਾ ਖਾਈਏ ਘਰ ਦੇ ਖਾਣੇ।
ਨਾ ਸਰੀਰ ਰਿਹਾ ਨਾ ਰਿਸ਼ਤੇ ਪੱਲੇ ਕੀ ਬਣੁ ਅੱਲ੍ਹਾ ਜਾਣੇ।
ਪਾਰਸ ਵਰਗੇ “ਗੁਰੀ” ਵਿਕ ਪੱਥਰਾਂ ਦੇ ਮੁੱਲ ਗਏ।
ਅਸੀ ਦਵਾਈ ਜੋਗੇ ਹੋਗੇ ਜਦੋ ਦਾ ਹੱਸਣਾ ਭੁੱਲ ਗਏ।
ਦਿਲਪ੍ਰੀਤ ਕੌਰ ਗੁਰੀ