ਗੁਸਤਾਖ਼ੀ ਮੁਆਫ਼ !

(ਜਸਪਾਲ ਜੱਸੀ)

(ਸਮਾਜ ਵੀਕਲੀ)

ਕਦੋਂ ਨਿਕਲਣੈਂ ਪਾਰਟੀ ਤੋਂ ਬਾਹਰ ਯਾਰ ਸਿਆਂ !
ਬਹੁਤ ਕੁੱਤੇਖਾਣੀ ਕਰ ‘ਤੀ ਆਪਣੇ ਨਾਲ।
ਸਾਰਾ ਏਜੰਡਾ ਆਪਾਂ ਬਣਾਇਆ !!!!
ਲਾਗੂ ਆਪਾਂ ਕਰਾਇਆ !!!!!!
ਫਾਇਦਾ ?
ਆ ਜਾ ਬਾਹਰ ਯਾਰ ! ਹੁਣ ਸਾਰੇ ਚੋਰ, ਆਮ ਲੋਕਾਂ ਚ ਰਲ ਕੇ ਚੋਰ ਚੋਰ ਕਰਨਗੇ ‌ਤਾਂ ਜੋ ਇਹਨਾਂ ਅਸਲੀ ਚੋਰਾਂ ਵੱਲ, ਕਿਸੇ ਦੀ ਨਜ਼ਰ ਹੀ ਨਾ ਜਾਏ।
ਆ ਜਾ ਯਾਰ ਸਿਆਂ ਬਾਹਰ ।
ਜੇ ਨਾ ਆਇਆ,
ਇਸ ਤੋਂ ਬਾਅਦ ਬਹੁਤ ਬੁਰੀ ਕਰਨਗੇ। ਜੇ ‌ਚੋਣਾਂ ਤੋਂ ਪਹਿਲਾਂ ਬਾਹਰ ਆ ਗਿਆ, ਕੁਝ ਇੱਜ਼ਤ ਬਚ ਜਾਣੀ ਐਂ।
ਭਗਵਾਂ ਪਾ ਲੈ,
ਤਿਲਕ ਵੀ ਲਾ ਲੈ,
ਜੇਨੇਉ ਨੂੰ ਫਿਰ ਗੰਢਾਂ ਲਾ ਲੈ।
ਹਵਨ,ਯੱਗ ‘ਤੇ ਕੇਂਦਰਿਤ ਹੋ ਕੇ,
ਸ਼ੁੱਧ ਵਾਤਾਵਰਨ ਬਣਾ ਲੈ।

(ਜਸਪਾਲ ਜੱਸੀ)

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIsraeli army to build laser-based shield against missiles
Next articleਆਪਣੀ ਕੀਮਤ ਜਾਣ ਵੋਟਰਾ