ਜੰਗਲਾਂ ਵਿੱਚੋਂ ਦਰਖਤਾਂ ਦੀ ਹੋ ਰਹੀ ਅੰਨ੍ਹੇਵਾਹ ਕਟਾਈ ਕਰਕੇ ਹੀ ਵਾਤਾਵਰਣ ਦਾ ਸੰਤੁਲਨ ਬਹੁਤ ਵਿਗੜ ਰਿਹਾ ਹੈ: ਐਡਵੋਕੇਟ ਸ਼ਮਸ਼ੇਰ ਭਾਰਦਵਾਜ

ਫੋਟੋ : ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) (  ਤਰਸੇਮ ਦੀਵਾਨਾ ) ਇਸ ਵੇਲੇ  ਵਾਤਾਵਰਣ ਦਾ ਸੰਤੁਲਨ ਬਹੁਤ ਵਿਗੜ ਰਿਹਾ ਹੈ ਅਤੇ ਜੰਗਲਾਂ ਵਿੱਚੋਂ ਦਰਖਤਾਂ ਦੀ  ਕਟਾਈ ਅੰਨ੍ਹੇਵਾਹ ਕੀਤੀ  ਜਾ ਰਹੀ ਹੈ ਇਸ ਕਰਕੇ ਇਸ ਦਾ ਕੁਦਰਤ `ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਣ ਮਿਲ ਸਕੇ।ਇਹਨਾਂ ਗੱਲਾਂ ਦਾ  ਪ੍ਰਗਟਾਵਾ ਐਡਵੋਕੇਟ ਸ਼ਮਸ਼ੇਰ ਭਾਰਦਵਾਜ ਜਸਵਿੰਦਰ ਸਿੰਘ ਸੰਜੀਵ ਗੁਪਤਾ ਅਤੇ ਐਡਵੋਕੇਟ ਗੁਰ ਸਾਗਰ ਨੇ ਹੁਸ਼ਿਆਰਪੁਰ ਇਨਕਲੇਵ ਵਿਖੇ ਰੁੱਖ ਲਗਾਉਣ ਸਮੇਂ ਕੁਝ ਚੋਣਵੇਂ ਪੱਤਰਕਾਰਾਂ ਨਾਲ ਕੀਤਾ   ਉਹਨਾਂ ਕਿਹਾ ਕਿ ਸਾਨੂੰ ਆਪਣੇ ਸਾਰੇ ਹੀ ਖੁਸ਼ੀ ਦੇ ਦਿਨ ਬੂਟੇ ਲਗਾ ਕੇ ਮਨਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਵੀ ਖੁਦ ਹੀ ਕਰਨੀ ਚਾਹੀਦੀ ਹੈ ਤਾਂ ਜੋ ਇਹ ਇੱਕ ਯਾਦਗਾਰ ਬਣ ਸਕਣ।ਉਹਨਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਮਨਾਏ ਜਾ ਰਹੇ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ `ਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣੇ ਜਾਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ  ਨੂੰ ਪਤਾ ਲੱਗ ਸਕੇ ਕਿ ਇਹ ਪੌਦਾ ਸਾਡੇ ਆਪਣੇ ਪਰਿਵਾਰ ਦਾ ਮੈਂਬਰ ਹੈ।ਉਹਨਾਂ ਕਿਹਾ ਕਿ ਰੁੱਖ ਲਗਾਉਣ ਦੀ ਮੁਹਿੰਮ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ
ਰਾਮ ਸਿੰਘ, ਸਤਵੰਤ ਪਟਿਆਲ, ਸਰਬਜੀਤ ਸੈਣੀ ,ਰਾਜੇਸ਼ ਕੁਮਾਰ , ਸੰਦੀਪ ਸੈਣੀ, ਦਵਿੰਦਰ ਸੈਣੀ, ਸ਼ਮਿੰਦਰਜੀਤ ਸਿੰਘ ,ਮਲਕੀਤ ਸੰਧੂ ,ਸੁਖਵਿੰਦਰ ਰਾਣਾ, ਕੈਪਟਨ ਹਰਭਜਨ ਸਿੰਘ, ਅਸ਼ੋਕ ਲਾਟੀ, ਕਨਿਸ਼ਕ ਭਾਰਦਵਾਜ,ਸ਼ਿਵਾਲੀ, ਲੁਵੀਨ ,ਲਕਸ਼ ,ਅਗਮ ਅਤੇ ਕਨਿਸ਼ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਗੁਰੂ ਹਨ ਤੇ ਗੁਰੂ ਹੀ ਰਹਿਣਗੇ : ਕੌਸਲਰ ਮੁਕੇਸ਼ ਕੁਮਾਰ ਮੱਲ੍ਹ
Next articleਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਮਹਾਂਪੁਰਸ਼ਾਂ ਦੀ ਬਾਣੀ ਹੈ ਉਹ ਸਾਰੇ ਹੀ ਸਤਿਕਾਰਯੋਗ ਗੁਰੂ ਹਨ : ਲੰਬੜਦਾਰ ਰਣਜੀਤ ਰਾਣਾ