(ਸਮਾਜ ਵੀਕਲੀ)
ਬੇਰੁਜਗਾਰੀ ਦੇ ਹੱਥੋਂ ਤੰਗ ਹੋਏ ਨੌਜਵਾਨ
ਛੱਡ ਆਪਣਾ ਦੇਸ਼, ਲੱਗੇ ਬਾਹਰ ਨੂੰ ਜਾਣ
ਕਰ-ਕਰ ਕੇ ਉਚ ਪੜਾਈਆਂ ਅੱਕ ਗਏ ਨੇ
ਰੋਸ ਮੁਜਾਹਰੇ, ਧਰਨੇ ਲਾ-ਲਾ ਥੱਕ ਗਏ ਨੇ
ਨੌਕਰੀਆਂ ਕਿਸੇ ਪਾਸੇ ਨਜ਼ਰ ਨਾ ਆਵਣ
ਸਰਕਾਰਾਂ ਵੀ ਨਿਤ ਲਾਰੇ ਤੇ ਲਾਰੇ ਲਾਵਣ
ਟੈਸਟ ਹੁੰਦੇ, ਪਰ ਨਤੀਜਾ ਆਉਂਦਾ ਨਹੀਂ
ਮੁੱਲ ਪੜ੍ਹਾਈ ਦਾ ਕੋਈ ਪੂਰਾ ਪਾਉਂਦਾ ਨਹੀਂ
ਮਾਪੇ ਵੀ ਹਰ ਪਾਸਿਓ, ਤੰਗ ਹੋ ਗਏ ਨੇ
ਪੈਸੇ ਖਰਚ-ਖਰਚ ਕੇ, ਨੰਗ ਹੋ ਗਏ ਨੇ
ਬੱਚਿਆਂ ਦੀ ਕੋਈ ਖਾਹਿਸ਼ ਨਾ ਰਹੇ ਅਧੂਰੀ
ਚੁਕ ਰਹੇ ਨੇ ਕਰਜ਼ੇ, ਖੁਸ਼ੀ ਕਰਨ ਲਈ ਪੂਰੀ
ਵਿਦੇਸ਼ ਭੇਜਣ ਲਈ, ਮਜਬੂਰ ਹੋ ਰਹੇ ਨੇ
ਬੱਚੇ ਮਾਪਿਆਂ ਤੋਂ ਸੱਤ ਸਮੁੰਦਰ ਦੂਰ ਹੋ ਰਹੇ ਨੇ
ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924