HOME ਸ਼ਰਧਾਲੂਆਂ ਦੀ ਸਹੂਲਤ ਲਈ 01887-297027 ਪੁਲਿਸ ਕੰਟਰੋਲ ਰੂਮ 24/7 ਹੋਣਗੇ ਕਾਰਜਸ਼ੀਲ-ਜਸ਼ਨਦੀਪ ਸਿੰਘ...

ਸ਼ਰਧਾਲੂਆਂ ਦੀ ਸਹੂਲਤ ਲਈ 01887-297027 ਪੁਲਿਸ ਕੰਟਰੋਲ ਰੂਮ 24/7 ਹੋਣਗੇ ਕਾਰਜਸ਼ੀਲ-ਜਸ਼ਨਦੀਪ ਸਿੰਘ ਮਾਨ

3
350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਸਾਸ਼ਨ ਨੇ ਕੀਤੇ ਪੁਖਤਾ ਪ੍ਰਬੰਧ
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਜਸ਼ਨਦੀਪ ਸਿੰਘ ਮਾਨ ਡੀ.ਐਸ.ਪੀ ਸ੍ਰੀ ਅਨੰਦਪੁਰ ਸਾਹਿਬ ਨੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਲੱਖਾਂ ਸ਼ਰਧਾਲੂਆਂ ਤੇ ਸਥਾਨਿਕ ਵਸਨੀਕਾਂ ਦੀ ਸਹੂਲਤ ਲਈ 24/7 ਕੰਟਰੋਲ ਰੂਮ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤਹਿਤ 01887-297027 ਪੁਲਿਸ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜਿੱਥੇ 24/7 ਵੱਖ ਵੱਖ ਵਿਭਾਗਾ ਦੇ ਅਧਿਕਾਰੀ/ਕਰਮਚਾਰੀ ਡਿਊਟੀ ਤੇ ਤੈਨਾਤ ਹਨ। ਕੰਟਰੋਲ ਰੂਮ ਤੇ ਤੈਨਾਤ ਕਰਮਚਾਰੀ ਕਿਸੇ ਵੀ ਤਰਾਂ ਦੀ ਸ਼ਿਕਾਇਤ, ਸਹੂਲਤ, ਸੁਝਾਅ ਨੂੰ ਦਰਜ ਕਰਕੇ ਉਸ ਦੀ ਤੁਰੰਤ ਸੂਚਨਾ ਸਬੰਧਿਤ ਵਿਭਾਗ ਤੱਕ ਪਹੁੰਚਾਉਦੇ ਹਨ ਅਤੇ ਉਸ ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਲੈਣ ਉਪਰੰਤ ਹੀ ਉਸ ਸ਼ਿਕਾਇਤ, ਸੁਝਾਅ, ਸਹੂਲਤ ਦਾ ਨਿਬੇੜਾ ਕਰਦੇ ਹਨ। ਲੰਗਰ ਕਮੇਟੀਆਂ, ਦੁਕਾਨਦਾਰਾਂ, ਸ਼ਰਧਾਲੂਆਂ ਤੇ ਸਥਾਨਕ ਵਸਨੀਕਾਂ ਲਈ ਇਹ ਕੰਟਰੋਲ ਰੂਮ ਬਹੁਤ ਕਾਰਗਰ ਸਿੱਧ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਤਰਾਂ ਦੀ ਜਾਣਕਾਰੀ, ਸਹੂਲਤ, ਸੁਝਾਅ ਜਾਂ ਸ਼ਿਕਾਇਤ ਲਈ 01887-297027 ਨੰਬਰ ਤੇ ਕਾਲ ਕਰਕੇ ਤੁਰੰਤ ਜਾਣਕਾਰੀ ਪ੍ਰਸਾਸ਼ਨ ਤੱਕ ਪਹੁੰਚਾਈ ਜਾ ਸਕਦੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article29 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਮੈਡੀਕਲ ਪ੍ਰੈਕਟੀਸ਼ਨਰ ਕਨਵੈਨਸ਼ਨ, ਤਿਆਰੀਆਂ ਜੋਰਾਂ ਤੇ, ਡਾ ਢਿੱਲੋ
Next articleਦ ਨੋਰਵੁੱਡ ਸਕੂਲ ਵਿਖੇ ਸਵੱਛ-ਭਾਰਤ ਮਿਸ਼ਨ ਤਹਿਤ ਕੂੜੇ-ਕਰਕਟ ਦੇ ਨਿਪਟਾਰੇ ਸੰਬੰਧੀ ਵਰਕਸ਼ਾਪ ਦਾ ਆਯੋਜਨ