ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਹਰ ਧਰਮ ਦਾ ਸਨਮਾਨ ਕਰਨਾ ਮੇਰਾ ਵਿਸ਼ਾਵਾਸ ਹੈ ਅਤੇ ਹਰ ਵਰਗ ਦੀ ਬਿਹਤਰੀ ਤੇ ਉੱਨਤੀ ਲਈ ਕੰਮ ਕਰਨਾ ਮੇਰਾ ਮਕਸਦ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਇਸ਼ਾਂਕ ਕੁਮਾਰ, ਵਿਧਾਇਕ ਚੱਬੇਵਾਲ ਦੁਆਰਾ ਕੀਤਾ ਗਿਆ। ਉਸ ਸਮੇਂ ਉਹ ਪਿੰਡ ਬਡਲਾ ਵਿਖੇ ਗੁੱਜਰ ਭਾਈਚਾਰੇ ਨੂੰ ਸੰਬੋਧਿਤ ਕਰ ਰਹੇ ਸਨ। ਉਹਨਾਂ ਸਮੂਹ ਗੁੱਜਰ ਭਾਈਚਾਰੇ ਦਾ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਚੋਣਾਂ ਦੌਰਾਨ ਡਾ. ਇਸ਼ਾਂਕ ਦੁਆਰਾ ਨੂੰ ਭਰਪੂਰ ਸਮਰਥਨ ਦਿੱਤਾ ਗਿਆ। ਇਸ ਦੌਰਾਨ ਡਾ. ਇਸ਼ਾਂਕ ਦੁਆਰਾ ਗੁੱਜਰ ਪਰਿਵਾਰ ਦੇ ਫਰਮਾਨ ਅਲੀ ਦੇ ਵਿਆਹ ਵਿੱਚ ਵੀ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਨੇ ਬਡਲੇ ਦੀ ਗੁੱਜਰ ਬਿਰਾਦਰੀ ਨੂੰ ਇਸ ਖੁਸ਼ੀ ਦੇ ਮੌਕੇ ‘ਤੇ ਵਧਾਈ ਦਿੱਤੀ ਅਤੇ ਨਵ ਵਿਅਹੁਤਾ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਅਵਸਰ ‘ਤੇ ਡਾ. ਇਸ਼ਾਂਕ ਨੇ ਕਿਹਾ ਕਿ ਗੁੱਜਰ ਭਾਈਚਾਰੇ ਵੱਲੋਂ ਹਮੇਸ਼ਾ ਹੀ ਉਹਨਾਂ ਦੇ ਪਰਿਵਾਰ ਨੂੰ ਬਹੁਤ ਪਿਆਰ ਤੇ ਸਮਰਥਨ ਮਿਿਲਆ ਹੈ ਅਤੇ ਉਹ ਆਪਣੇ ਇਸ ਭਾਈਚਾਰੇ ਦੀਆਂ ਸੱਮਸਿਆਵਾਂ ਹੱਲ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ। ਉਹਨਾਂ ਭਰੋਸਾ ਦਿੱਤਾ ਕਿ ਉਹ ਹਰ ਪਿੰਡ, ਹਰ ਵਰਗ ਦੀ ਬਿਹਤਰੀ ਲਈ ਹਰ ਬਣਦਾ ਕਦਮ ਚੱਕਣਗੇ ਅਤੇ ਆਪਣੇ ਹਰ ਹਲਕਾ ਵਾਸੀ ਲਈ ਉਹ ਹਰ ਸਮੇਂ ਹਾਜਰ ਹਨ।ਇਸ ਮੌਕੇ ‘ਤੇ ਬਡਲਾ ਦੇ ਸਰਪੰਚ ਡਾ. ਰੋਸ਼ਨ ਨੇ ਫਰਮਾਨ ਅਲੀ ਦੇ ਨਿਕਾਹ ਵਿੱਚ ਸ਼ਾਮਿਲ ਹੋਣ ਲਈ ਸਪੈਸ਼ਲ ਸਮਾਂ ਕੱਢਣ ਲਈ ਡਾ. ਇਸ਼ਾਂਕ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਨਿਰਪੱਖ ਸੋਚ ‘ਤੇ ਸਾਨੂੰ ਮਾਣ ਹੈ ਅਤੇ ਵਿਸ਼ਵਾਸ ਹੈ ਕਿ ਉਹਨਾਂ ਦੀ ਅਗੁਵਾਈ ਵਿਚ ਸਾਡਾ ਪਿੰਡ ਅਤੇ ਚੱਬੇਵਾਲ ਹਲਕਾ ਬਹੁਤ ਤਰੱਕੀ ਕਰੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly