ਚੱਬੇਵਾਲ ਦਫ਼ਤਰ ਵਿੱਚ ਲਾਭਪਾਤਰੀਆਂ ਨੂੰ ਵੰਡੇ ਚੈਕ
ਮਾਹਿਲਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਿਧਾਨ ਸਭਾ ਖੇਤਰ ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੀ ਕੱਚੀ ਛੱਤ ਦੀ ਮੁਰੰਮਤ ਲਈ ਵਿਧਾਇਕ ਡਾ. ਇਸ਼ਾਂਕ ਵੱਲੋਂ 18 ਲੱਖ ਰੁਪਏ ਦੀ ਮਦਦ ਮੁਹੱਇਆ ਕਰਵਾਈ ਗਈ। ਇਸ ਤਹਿਤ, ਅੱਜ ਆਪਣੇ ਚੱਬੇਵਾਲ ਦਫ਼ਤਰ ਵਿਖੇ ਉਨ੍ਹਾਂ ਨੇ 180 ਲਾਭਪਾਤਰੀਆਂ ਨੂੰ ਚੈਕ ਵੰਡੇ, ਜਿਸ ਨਾਲ ਉਹ ਆਪਣੀ ਛੱਤ ਦੀ ਮੁਰੰਮਤ ਕਰ ਸਕਣ। ਮਰੂਲੀ ਬ੍ਰਾਹਮਣਾ, ਭਿਲੋਵਾਲ, ਨੌਰੰਗਾਬਾਦ, ਚੱਬੇਵਾਲ, ਨੌਗਰਵਾਂ, ਬੱਸੀ ਕਲਾਂ, ਰਾਜਪੁਰ ਭਾਈਆਂ, ਮੱਲ ਮਜ਼ਾਰਾ, ਪੰਡੋਰੀ ਬੀਬੀ, ਰਾਜਨੀ ਦੇਵੀ, ਹਰਮੋਇਆ, ਲਹਿਲੀ ਖੁਰਦ ਆਦਿ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਇਹ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਵਿਧਾਇਕ ਡਾ. ਇਸ਼ਾਂਕ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਹਰ ਪਰਿਵਾਰ ਦੇ ਸਿਰ ਤੇ ਪੱਕੀ ਛੱਤ ਦਾ ਵਾਅਦਾ ਨਿਭਾ ਰਹੀ ਹੈ । ਉਨ੍ਹਾਂ ਕਿਹਾ, “ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਖੇਤਰ ਦੇ ਹਰ ਘਰ ਦੀ ਛੱਤ ਪੱਕੀ ਹੋਵੇ, ਤਾਂ ਜੋ ਕੋਈ ਵੀ ਪਰਿਵਾਰ ਮੌਸਮ ਦੀ ਮਾਰ ਨਾਲ ਪ੍ਰਭਾਵਿਤ ਨਾ ਹੋਵੇ।”ਇਹ ਮਦਦ ਸਰਕਾਰੀ ਯੋਜਨਾਵਾਂ ਤਹਿਤ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਚੈਕ ਪ੍ਰਾਪਤ ਕਰਕੇ ਲਾਭਪਾਤਰੀਆਂ ਨੇ ਵਿਧਾਇਕ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਦਦ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਵਿੱਤੀ ਤੰਗੀ ਕਾਰਨ ਉਹ ਆਪਣੀ ਛੱਤ ਦੀ ਮੁਰੰਮਤ ਨਹੀਂ ਕਰਵਾ ਸਕਦੇ ਸਨ। ਇਸ ਮੌਕੇ ਤੇ ਹਾਜ਼ਰ ਪੰਚਾਇਤ ਮੈਂਬਰਾਂ, ਪ੍ਰਧਾਨਾਂ, ਪਿੰਡਾਂ ਦੇ ਮੋਹਤਵਾਰ ਵਿਅਕਤੀਆਂ ਨੇ ਵੀ ਵਿਧਾਇਕ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਅਗਲੇ ਚਰਣ ਵਿੱਚ ਹੋਰ ਲੋਕਾਂ ਨੂੰ ਵੀ ਇਹ ਮਦਦ ਮਿਲੇਗੀ।ਡਾ. ਇਸ਼ਾਂਕ ਨੇ ਅੱਗੇ ਕਿਹਾ ਕਿ ਇਹ ਮਦਦ ਲਗਾਤਾਰ ਜਾਰੀ ਰਹੇਗੀ ਅਤੇ ਹੋਰ ਲੋੜਵੰਦ ਪਰਿਵਾਰਾਂ ਤੱਕ ਵੀ ਪਹੁੰਚ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਤਪਰ ਹਨ। ਇਸ ਮੌਕੇ ਸ਼ਿਵਰੰਜਨ ਰੋਮੀ (ਚੱਬੇਵਾਲ), ਬਲਾਕ ਪ੍ਰਧਾਨ ਨਰਿੰਦਰ ਸਿੰਘ, ਰਿੰਕੀ, ਕੁਲਦੀਪ ਰਾਇ ਸਰਪੰਚ, ਚਰਨਜੀ ਲਾਲ, ਅਨੀਲ ਕੁਮਾਰ, ਬਾਬੂ ਪੰਚ, ਹਰਭਜਨ ਸਿੰਘ, ਨੌਗਰਾਵਾਂ ਸਰਪੰਚ ਪਰਮਜੀਤ ਕੌਰ, ਬਹਾਦਰ ਨੌਰੰਗਾਬਾਦ, ਪ੍ਰੀਤਮ ਸਿੰਘ, ਸਤੀਸ਼ ਕੁਮਾਰ ਸ਼ਰਮਾ, ਰਜਨੀਸ਼ ਗੁਲਿਆਨੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj