ਸੰਸਦ ‘ਚੋਂ ਬਾਬਾ ਸਾਹਿਬ ਡਾ: ਅੰਬੇਡਕਰ ਦਾ ਬੁੱਤ ਹਟਾਉਣ ਕਰਕੇ ਦਿੱਲੀ ਵਿਚ ਭਾਰੀ ਅੰਦੋਲਨ
(ਸਮਾਜ ਵੀਕਲੀ)- ਭਾਰਤ ਦੀ ਸ਼ੰਸਦ ਦੇ ਆਂਗਨ ਵਿਚ ਬਾਬਾ ਸਾਹਿਬ ਡਾ: ਅੰਬੇਡਕਰ ਦੇ ਲਗੇ ਇਤਿਹਾਸਿਕ ਬੁੱਤ ਨੂੰ ਮੋਦੀ ਸਰਕਾਰ ਨੇ 3 ਜੂਨ 2024 ਦੀ ਰਾਤ ਨੂੰ ਬਿਨਾਂ ਕਿਸੇ ਨੂੰ ਭਰੋਸੇ ਵਿਚ ਲਿਆਂ ਅਚਾਨਕ ਹਟਾ ਦਿਤਾ ਜਦੋਂ ਕਿ ਭਾਰਤ ਦੇ ਸਾਰੇ ਲੋਕਾਂ ਦਾ ਧਿਆਨ 4 ਜੂਨ ਨੂੰ ਲੋਕਸਭਾ ਦੇ ਆਉਣ ਵਾਲੇ ਇਲੈਕਸ਼ਨ ਨਤੀਜਿਆਂ ਵਲ ਸੀ. ਇਹ ਘਟਨਾ ਬਾਬਾ ਸਹਿਬ ਅਤੇ ਸੰਵਿਧਾਨ ਨੂੰ ਮਨਣ ਵਾਲਿਆਂ ਲਈ ਅਤੇ ਭਾਰਤੀ ਲੋਕਤੰਤਰ ਲਈ ਚਿੰਤਾਜਨਕ ਹੈ.
ਪਾਰਲੀਆਮੈਂਟ ਵਿਚ ਲਗੀ ਇਹ ਪਰਿਤਮਾ ਅੰਬੇਡਕਰੀ ਲੋਕਾਂ ਲਈ ਸ਼ਰਧਾ ਅਤੇ ਆਸਥਾ ਦਾ ਵਿਸ਼ਾ ਵੀ ਹੈ. ਡਾ: ਅੰਬੇਡਕਰ ਦੀ ਜਨਮ ਸ਼ਤਾਬਦੀ ਹਰ ਸਾਲ 14 ਅੇਪਰੈਲ ਅਤੇ ਉਨ੍ਹਾਂ ਦੇ ਪਰਿਨਿਰਵਾਨ ਦਿਵਸ 6 ਦਿਸੰਬਰ ਨੂੰ ਲ਼ਖਾਂ ਲੋਕ ਸ਼ਰਧਾ ਦੇ ਫੁਲ ਭੇਂਟ ਕਰਨ ਆੳਂਦੇ ਹਨ. ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੀ ਅਪਣੀ ਕੈਬਨਟ ਨਾਲ ਆਕੇ ਨਤਮਸਤਕ ਹੁੰਦੇ ਹਨ.
ਇਸ ਸਾਰੀ ਘਟਨਾ ਨੂੰ ਲੈਕੇ ਅੱਜ 26 ਜੂਨ ਨੂੰ ਦਿੱਲੀ ਯੰਤਰ ਮੰਤਰ ਤੇ ਹਜਾਰਾਂ ਲੋਕਾਂ ਨੇ ਇਕਠੇ ਹੋਕੇ ਰੋਸ ਮੁਜਾਹਰਾ ਕੀਤਾ ਅਤੇ ਉਸ ਬੁੱਤ ਨੂੰ ਦੋਬਾਰਾ ਉਸ ਜਗਾ੍ਹ ਉਤੇ ਲਗਾਉਣ ਦੀ ਮੰਗ ਕੀਤੀ. ਜਿਦਾਂ ਹੀ ਪ੍ਰਦਰਸ਼ਨਕਾਰੀਆਂ ਨੇ ਯੰਤਰ ਮੰਤਰ ਤੋਂ ਪਾਰਲੀਆਮੈਂਟ ਹਾਊਸ ਵੱਲ ਨੂੰ ਮਾਰਚ ਸ਼ੁਰੂ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿਤਾ ਅਤੇ ਗ੍ਰਿਫਤਾਰੀਆਂ ਸ਼ੁਰੂ ਕਰ ਦਿਤੀਆਂ. ਪਹਿਲਾਂ ਤੋਂ ਹੀ ਤਿਆਰ ਬਸਾਂ ਵਿਚ ਭਰਨਾ ਸ਼ੁਰੂ ਕਰ ਦਿਤਾ.
ਬਾਬਾ ਸਾਹਿਬ ਡਾ: ਅੰਬੇਡਕਰ ਦੇ ਇਸ ਬੁੱਤ ਨੂੰ ਸਥਾਪਿਤ ਕਰਨ ਦਾ ਵੀ ਇਕ ਇਤਿਹਾਸ ਹੈ. ‘ਰਿਪਬਲਿਕਨ ਪਾਰਟੀ ਆਫ ਇਡੀਆ’ ਨੇ ਸੰਨ 1964 ਵਿਚ ਕੁਝ ਮੰਗਾਂ ਲੈ ਕੇ ਇਕ ਐਜੀਟੇਸ਼ਨ ਸ਼ੁਰੂ ਕੀਤੀ ਸੀ. ਉਨ੍ਹਾਂ ਵਿਚ ਇਕ ਮੰਗ ਇਹ ਵੀ ਸੀ ਕਿ ਭਾਰਤੀ ਸੰਸਦ ਦੇ ਆਂਗਨ ਵਿਚ ਬਾਬਾ ਸਾਹਿਬ ਦਾ ਬੁੱਤ ਲਾਇਆ ਜਾਵੇ. ਅੇਜੀਟੇਸ਼ਨ ਦੇ ਦੌਰਾਨ ਲਖਾਂ ਲੋਕ ਮਰਦ ਅਤੇ ਔਰਤਾਂ ਜੇਲ ਗਏ, ਬਹੁਤ ਲੋਕ ਸ਼ਹੀਦ ਵੀ ਹੋਏ, ਕਈ ਬਚਿਆਂ ਦਾ ਜਨਮ ਵੀ ਜੇਲਾਂ ਅੰਦਰ ਹੀ ਹੋਇਆ. ਜਦੋਂ ਇਹ ਮੰਗ ਮਨੀਂ ਗਈ ਤਾਂ ਅੰਬੇਡਕਰੀਆਂ ਨੇ ਆਪਣੇ ਖਰਚੇ ਤੇ ਇਸ ਬੁੱਤ ਨੂੰ ਸਥਾਪਿਤ ਕੀਤਾ ਅਤੇ ਜਿਸ ਦਾ ਉਧਘਾਟਨ ਅਪਰੈਲ 1966 ਨੂੰ ਕੀਤਾ ਸੀ.
ਅੰਦੋਲਨਕਾਰੀਆਂ ਦਾ ਕਹਿਣਾ ਹੈਕਿ ਅੱਜ ਇਸ ਅੰਦੋਲਨ ਦੀ ਸ਼ੁਰੂਆਤ ਹੈ ਅਤੇ ਜਦ ਤੱਕ ਇਹ ਬੁੱਤ ਵਾਪਿਸ ਨਹੀਂ ਲਗ ਜਾਂਦਾ ਉਦੋਂ ਤੱਕ ਇਹ ਅੰਦੋਲਨ ਖਤਮ ਨਹੀਂ ਹੋਏਗਾ. ਸਮਤਾ ਸੈਨਿਕ ਦਲ ਦੇ ਨੇਤਾਂਵਾਂ ਨੇ ਕਿਹਾ ਕਿ ਸੰਸਦ ਵਿਚ 131 ਐਮ ਪੀ ਹਨ ਜੋ ਰਿਜਰਵ ਸੀਟਾਂ ਤੋਂ ਜਿੱਤ ਕੇ ਗਏ ਹਨ. ਸੰਸਦ ਦਾ ਇਹ ਸਦਨ 3 ਜੁਲਾਈ ਤੱਕ ਚਲਨਾ ਹੈ, ਜੇ ਇਨ੍ਹਾਂ ਸੰਸਦਾ ਨੇ ਸਾਡੀ ਮੰਗ ਸੰਸਦ ਵਿਚ ਨਹੀਂ ਉਠਾਈ ਤਾਂ ਇਨ੍ਹਾਂ ਸੰਸਦਾਂ ਦੇ ਘਰਾਂ ਦਾ ਵੀ ਘਰਾ ਕੀਤਾ ਜਾਵੇਗਾ.