ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਐਨ.ਡੀ.ਆਰ.ਐਫ ਟੀਮ ਬਠਿੰਡਾ ਵੱਲੋਂ ਸਬ ਇੰਸਪੈਕਟਰ ਦਵਿੰਦਰ ਸਿੰਘ ਰਾਠੌਰ ਦੀ ਅਗਵਾਈ ਹੇਠ ਟੀਮ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਂਹੋ ਵਿਖੇ ਸਮੂਹ ਵਿਦਿਆਰਥਣਾਂ ਅਤੇ ਸਟਾਫ ਮੈਂਬਰਾਂ ਲਈ ਵੱਖ-ਵੱਖ ਤਰੀਕਿਆਂ ਰਾਂਹੀ ਕੁਦਰਤੀ ਆਫ਼ਤਾਂ ਜਾਂ ਹੰਗਾਮੀ ਸਥਿਤੀ ਮੌਕੇ ਬਚਾਅ ਵਾਸਤੇ ਟ੍ਰੇਨਿੰਗ ਕੈਂਪ ਲਗਾਇਆ ਗਿਆ। ਉਨ੍ਹਾਂ ਵੱਲੋਂ ਭੁਚਾਲ਼ ਤੋਂ ਬਚਾਅ, ਅੱਗ ਨੂੰ ਕੰਟਰੋਲ ਕਰਨਾ, ਦਿਲ ਦੇ ਦੌਰੇ ਤੋਂ ਬਚਾਅ, ਹੜ੍ਹ ਆਉਣ ਤੇ ਤੈਰਨ, ਸਟਰੈਚਰ ਤਿਆਰ ਕਰਨ, ਅੱਖ ਨਿਕਲਣ ਤੋਂ ਬਚਾਅ, ਸੱਟ ਲੱਗਣ ‘ਤੇ ਖੂਨ ਦੇ ਵਹਾਅ ਨੂੰ ਰੋਕਣ ਆਦਿ ਦੇ ਵੱਖ-ਵੱਖ ਤਰੀਕੇ ਸਮਝਾਏ, ਜਿਨ੍ਹਾਂ ਨਾਲ਼ ਅਸੀਂ ਆਮ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ।ਇਸ ਮੌਕੇ ਪ੍ਰਿੰਸੀਪਲ ਬਲਜਿੰਦਰ ਸਿੰਘ ਵੱਲੋਂ ਦਵਿੰਦਰ ਸਿੰਘ ਰਾਠੌਰ ਅਤੇ ਉਨ੍ਹਾਂ ਦੀ ਟੀਮ ਦਾ ਸਕੂਲ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਸਨਮਾਨ ਵੀ ਕੀਤਾ। ਟੀਮ ਵਿਚ ਸਹਾਇਕ ਇੰਸਪੈਕਟਰ ਸਤਪਾਲ ਸਿੰਘ, ਖੰਡੇ ਰਾਓ ਸਤੀਸ਼, ਵਰਿੰਦਰ ਕੁਮਾਰ, ਸੁਭਾਸ਼ ਚੰਦ, ਸ਼ਿਵ ਸਿੰਘ, ਰਾਜ ਕੁਮਾਰ, ਏਕਤਾ, ਦੇਵ ਸ਼੍ਰੀ ਰਾਣਾ ਸ਼ਾਮਿਲ ਸਨ। ਇਸ ਮੌਕੇ ਦਵਿੰਦਰ ਕੌਰ,ਸਤਨਾਮ ਸਿੰਘ, ਗੁਰਸ਼ਰਨਦੀਪ, ਚਰਨਜੀਤ ਸਿੰਘ, ਹਰਜਿੰਦਰ ਲਾਲ, ਰਾਜਨ ਰਾਣਾ, ਸੁਖਮਿੰਦਰ ਕੌਰ, ਸਤਿੰਦਰ ਕੌਰ, ਗਗਨਦੀਪ,ਹਰਜੀਤ ਕੌਰ, ਬਲਦੇਵ ਕ੍ਰਿਸ਼ਨ, ਸੋਨਾ ਸ਼ਰਮਾ, ਰਵਦੀਪ ਕੌਰ, ਸਤਿੰਦਰਪਾਲ ਕੌਰ, ਸੰਦੀਪ ਕੌਰ,ਜਸਵਿੰਦਰ ਕੌਰ,ਸੰਗੀਤਾ, ਨੀਲਮ ਰਾਣੀ, ਕਮਲਦੀਪ, ਰਘਵਿੰਦਰ ਕੌਰ, ਕਰਮਜੀਤ ਕੌਰ, ਬਲਵਿੰਦਰ ਕੌਰ, ਪ੍ਰੀਤੀ ਲਿਆਲ, ਜਸਵੀਰ ਰਾਜ, ਰੇਨੂੰ,ਰਣਜੀਤ ਕੌਰ, ਰਾਜਵਿੰਦਰ ਸੰਧੂ, ਨਿਧੀ ਉੱਮਟ,ਰਾਕੇਸ਼ ਰਾਣੀ, ਨਿਰਮਲਜੀਤ ਕੌਰ, ਮਨਦੀਪ ਕੌਰ, ਸੰਗੀਤਾ ਰਾਣੀ, ਰਮਨਦੀਪ ਸਿੰਘ, ਕੈਂਪਸ ਮੈੇਨੇਜ਼ਰ ਰਾਜਿੰਦਰ ਨਾਥ ਆਦਿ ਹਾਜ਼ਰ ਸਨ।
https://play.google.com/store/apps/details?id=in.yourhost.samaj