ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੇ ਟ੍ਰੇਨਿੰਗ ਸੈਸ਼ਨ ਦੌਰਾਨ ਨੈਸ਼ਨਲ ਫੁੱਟਬਾਲ ਖਿਡਾਰੀ ਨਰਿੰਦਰ ਸਿੰਘ ਝੰਡੀ ਯੂ.ਐਸ.ਏ ਖਿਡਾਰੀਆਂ ਲਈ 40 ਲਿਟਰ ਦੁੱਧ ਨਾਲ ਭਰਿਆ ਹੋਇਆ ਕੇਨ ਲੈ ਕੇ ਗਰਾਉਂਡ ਵਿੱਚ ਆਏ ਉਨ੍ਹਾਂ ਦੇ ਨਾਲ ਪਿੰਡ ਦੇ ਹੋਰ ਪਤਵੰਤੇ ਵੀ ਹਾਜ਼ਰ ਹੋਏ। ਫੁੱਟਬਾਲ ਅਕੈਡਮੀ ਦੇ ਹੈੱਡ ਕੋਚ ਸਰਬਜੀਤ ਮੰਗੂਵਾਲ, ਅਕੈਡਮੀ ਦੇ ਸੰਚਾਲਕ ਬਲਵਿੰਦਰ ਸਿੰਘ ਪੀਟਾ ਕੈਨੇਡਾ ਅਤੇ ਬਹਾਦਰ ਸਿੰਘ ਕੇਬੀ ਯੂ.ਕੇ ਨੇ ਫੁੱਟਬਾਲ ਖਿਡਾਰੀ ਨਰਿੰਦਰ ਸਿੰਘ ਮਾਹਿਲ ਝੰਡੀ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਤਰਲੋਕ ਸਿੰਘ ਮਾਹਿਲ ਕੈਨੇਡਾ, ਜੋਗਾ ਸਿੰਘ ਮਾਹਿਲ ਯੂ.ਕੇ, ਨਰਿੰਦਰ ਸਿੰਘ ਮਾਹਿਲ ਯੂ.ਐਸ.ਏ, ਸ਼੍ਰੀ ਗੁਰੂ ਸਿੰਘ ਸਭਾ ਬਰਕਿੰਗ ਫੁੱਟਬਾਲ ਕਲੱਬ ਲਈ ਖੇਡੇ ਖਿਡਾਰੀ ਜਾਵੇਦ ਅਲੀ ਭੱਟ, ਪਹਿਲਵਾਨ ਸੰਦੀਪ ਸਿੰਘ ਸਰਪੰਚ ਮਾਹਿਲ ਗਹਿਲਾ, ਸੁੱਚਾ ਸਿੰਘ ਮਾਹਿਲ ਯੂ.ਕੇ ਅਤੇ ਬਲਵਿੰਦਰ ਸਿੰਘ ਪੀਟਾ ਸਮੇਤ ਸਾਰਿਆਂ ਦਾ ਸਨਮਾਨ ਚਿੰਨ੍ਹਾਂ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨੈਸ਼ਨਲ ਫੁੱਟਬਾਲ ਖਿਡਾਰੀ ਰਘਵੀਰ ਸਿੰਘ ਕਾਲਾ, ਨਰਿੰਦਰ ਸਿੰਘ ਭਲਵਾਨ, ਬਿਕਰਮ ਸਿੰਘ, ਬੇਰੀ ਸਾਹਿਬ, ਸੁਭਾਸ਼ ਕੌਂਸ਼ਲ, ਪ੍ਰਿੰ ਹਰਜੀਤ ਸਿੰਘ ਮਾਹਿਲ, ਨੈਸ਼ਨਲ ਫੁੱਟਬਾਲ ਪਲੇਅਰ ਮੰਢਾਲੀ, ਸਰਦਾਰਾ ਸ਼ੇਖ, ਦੀਪਾ ਭੱਟੀ, ਅਕਬਰ ਸ਼ੇਖ, ਜਸਵੀਰ ਸਿੰਘ ਬੰਟੀ ਵੀ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj