ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਫੂਡ ਸੇਫਟੀ ਟੀਮ ਹੁਸ਼ਿਆਰਪੁਰ ਵੱਲੋਂ ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫਗਵਾੜਾ ਰੋਡ ਹੁਸ਼ਿਆਰਪੁਰ ‘ਤੇ ਸਥਿਤ ਵੱਖ-ਵੱਖ ਬੇਲਨਿਆਂ ਦੀ ਜਾਂਚ ਕੀਤੀ। ਟੀਮ ਨੇ ਬੇਲਨਿਆਂ ‘ਤੇ ਪਾਏ ਗਏ ਗੁੜ, ਸ਼ੂਗਰ ਅਤੇ ਫੂਡ ਕਲਰ ਦੇ 4 ਸੈਂਪਲ ਲਏ। ਜਿਲ੍ਹਾ ਸਿਹਤ ਅਫਸਰ ਡਾ: ਜਤਿੰਦਰ ਭਾਟੀਆ ਨੇ ਦੱਸਿਆ ਕਿ ਲੋਕਾਂ ਨੂੰ ਗੁਣਵਤਾਪੂਰਣ ਖਾਧ ਪਦਾਰਥ ਮੁੱਹਈਆ ਕਰਵਾਉਣ ਦੇ ਉਦੇਸ਼ ਨਾਲ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ ਅਤੇ ਟੀਮ ਵੱਲੋਂ ਅੱਜ ਫਗਵਾੜਾ ਰੋਡ ਤੇ ਸਥਿਤ ਵੱਖ ਵੱਖ ਬੇਲਨਿਆਂ ਦੀ ਚੈਕਿੰਗ ਕੀਤੀ ਗਈ ਹੈ ਜੋ ਕਿ ਗੁੜ ਦੀ ਗੁਣਵੱਤਾ ਨੂੰ ਲੈ ਕੇ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਹੈ। ਇਸ ਦੌਰਾਨ ਗੁੜ ਦੇ ਬੇਲਨਿਆਂ ਦੇ ਮਾਲਕਾਂ ਅਤੇ ਕਰਿਦਿਆਂ ਨੂੰ Fssai ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਇਹਨਾਂ ਵੱਖ ਵੱਖ ਬੇਲਨਿਆਂ ਤੋਂ ਇਕੱਤਰ ਕੀਤੇ ਸੈਂਪਲ ਲੈਬ ਟੈਸਟ ਲਈ ਭੇਜ ਦਿੱਤੇ ਗਏ ਹਨ। ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਡੀ ਐਚ ਓ ਡਾ: ਜਤਿੰਦਰ ਭਾਟੀਆ ਅਤੇ ਐਫ ਐਸ ਓ ਵਿਵੇਕ ਕੁਮਾਰ ਨੇ ਹਰੇਕ ਬੇਲਨਾ ਮਾਲਕ ਨੂੰ ਚੰਗੀ ਸਫਾਈ ਅਭਿਆਸਾਂ ਦੀ ਪਾਲਣਾ ਕਰਨ ਦੀ ਚੇਤਾਵਨੀ ਦਿੱਤੀ। ਗੁੜ ਵਿੱਚ ਕਿਸੇ ਵੀ ਕਿਸਮ ਦੀ ਖੰਡ ਜਾਂ ਕਿਸੇ ਵੀ ਬਾਹਰੀ ਸਮੱਗਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly