HOME ਲੋਕ ਗਾਇਕ ਤਨਵੀਰ ਜਲਾਲ ਲੈ ਕੇ ਹਾਜ਼ਰ ਹੈ ‘ਜਿਉਣਾ ਮੌੜ’

ਲੋਕ ਗਾਇਕ ਤਨਵੀਰ ਜਲਾਲ ਲੈ ਕੇ ਹਾਜ਼ਰ ਹੈ ‘ਜਿਉਣਾ ਮੌੜ’

1
ਚੰਡੀਗੜ੍ਹ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਕਲੀਆ ਦੇ ਬਾਦਸਾਹ ਸ੍ਰੀ ਕੁਲਦੀਪ ਮਾਣਕ ਦੇ ਘਰਾਣੇ ਵਿਚੋ ਪ੍ਰਸਿੱਧ ਲੋਕ ਗਾਇਕ ਤਨਵੀਰ ਜਲਾਲ ਆਪਣੇ ਸਰੋਤਿਆ ਦੀ ਕਚਹਿਰੀ ਵਿਚ ਲੈ ਕੇ ਹਾਜ਼ਰ ਹੈ।ਆਪਣਾ ਸਿੰਗਲ ਟਰੈਕ ਗੀਤ ‘ਜਿਉਣਾ ਮੌੜ’,ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆ ਗਾਇਕ ਤਨਵੀਰ ਜਲਾਲ ਨੇ ਦੱਸਿਆ ਕਿ ਇਸ ਗੀਤ ਨੂੰ ਮੇਰੇ ਦਾਦਾ ਜੀ ਕੁਲਦੀਪ ਮਾਣਕ ਨੇ ਅੱਜ ਤੋ 47 ਸਾਲ (1979 ਵਿਚ) ਪਹਿਲਾ ਆਪਣੀ ਅਵਾਜ ਵਿਚ ਰਿਕਾਰਡ ਕਰਵਾਇਆ ਸੀ ਅਤੇ ਇਸ ਗੀਤ ਨੂੰ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਪ੍ਰਸਿੱਧ ਗੀਤਕਾਰ ਬਾਪੂ ਦੇਵ ਥਰੀਕਿਆ ਵਾਲਿਆ ਨੇ ਆਪਣੀ ਮਿਆਰੀ ਕਲਮ ਨਾਲ ਸਿੰਗਾਰਿਆ ਸੀ।ਉਨ੍ਹਾ ਦੱਸਿਆ ਦਰਸਕਾ ਦੀ ਮੰਗ ਤੇ ਇਸ ਗੀਤ ਨੂੰ ਨਵੇ ਸੰਗੀਤ ਵਿਚ ਪ੍ਰਸਿੱਧ ਸੰਗੀਤਕਾਰ ਗੁਰਸੋਪਾਲ ਦੀ ਟੀਮ ਨੇ ਬਹੁਤ ਹੀ ਸਖਤ ਮਿਹਨਤ ਨਾਲ ਤਿਆਰ ਕੀਤਾ ਹੈ ਅਤੇ ਇਸ ਗੀਤ ਦੇ ਪੋ੍ਰਡਿਊਸਰ ਲਵਨੀਤ ਸਿੰਘ ਬਲਿੰਗ ਅਤੇ ਇੰਦੀ ਬਲਿੰਗ ਹਨ।ਉਨ੍ਹਾ ਦੱਸਿਆ ਕਿ ਮੈਨੂੰ ਯਕੀਨ ਹੈ ਕਿ ਮੇਰੇ ਰੱਬ ਵਰਗੇ ਸਰੋਤੇ ਮੇਰੇ ਪਹਿਲੇ ਗੀਤਾ ਵਾਗ ਇਸ ਗੀਤ ਨੂੰ ਵੀ ਮਾਂ ਵਰਗਾ ਪਿਆਰ ਦੇਣਗੇ।ਅੰਤ ਵਿਚ ਉਨ੍ਹਾ ਕਿਹਾ ਕਿ ਕੁਲਦੀਪ ਮਾਣਕ ਦੇ ਗਾਏ ਗੀਤ ਸ਼ਹੀਦ ਊਧਮ ਸਿੰਘ,ਸੁੱਚਾ ਸੂਰਮਾ,ਜੱਗਾ ਡਾਕੂ,ਹਰਫੂਲ ਡਾਕੂ ਅਤੇ ਲੋਕ ਤੱਥ ਗੀਤਾ ਨੂੰ ਨਵੇ ਅੰਦਾਜ ਅਤੇ ਨਵੇ ਸੰਗੀਤ ਵਿਚ ਤਿਆਰ ਕਰਕੇ ਜਲਦੀ ਰਿਲੀਜ ਕੀਤੇ ਜਾਣਗੇ।ਇਸ ਮੌਕੇ ਉਨ੍ਹਾ ਬੀਬੀ ਸਰਬਜੀਤ ਮਾਣਕ,ਗਾਇਕ ਯੁੱਧਵੀਰ ਮਾਣਕ,ਸਕਤੀ ਮਾਣਕ,ਲੋਕ ਗਾਇਕ ਜੈਜੀ ਬੈਸ,ਗਾਇਕ ਕੇਵਲ ਜਲਾਲ,ਇੰਦੀ ਬਲਿੰਗ, ਲੋਕ ਗਾਇਕਾ ਸੁਖਵੰਤ ਸੁੱਖੀ,ਲੋਕ ਗਾਇਕਾ ਕੁਲਦੀਪ ਕੌਰ,ਜਗਵੰਤ ਸਿੰਘ ਥਰੀਕੇ ਅਤੇ ਗੀਤਕਾਰ ਦੇਵ ਥਰੀਕੇ ਪਰਿਵਾਰ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਵਿੱਚ ਬਣੇਗੀ ਕਾਂਗਰਸ ਦੀ ਸਰਕਾਰ – ਪਹਿਲਵਾਨ
Next articleਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਸਤਰੀ ਵਿੰਗ ਜ਼ਿਲਾ ਅੰਮ੍ਰਿਤਸਰ ਵਿਖੇ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਹਰ ਪੱਖੋਂ ਰਹੇਗਾ ਕਾਰਜਸ਼ੀਲ: ਬੀਬੀ ਰਸ਼ਪਿੰਦਰ ਕੌਰ ਗਿੱਲ