ਲੋਕ ਗਾਇਕ ਪ੍ਰਿੰਸ ਸੁਖਦੇਵ ਦਾ ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਹੋਇਆ ਸਸਕਾਰ

ਪਿ੍ੰਸ ਸੁਖਦੇਵ

ਅਲਵਿਦਾ ਸੰਗੀਤ ਦੇ ਤਾਰਿਆ

ਕਨੇਡਾ (ਸਮਾਜ ਵੀਕਲੀ) ਵੈਨਕੂਵਰ ( ਕੁਲਦੀਪ ਚੁੰਬਰ) -ਪੰਜਾਬੀ ਕਲਾ ਦੀ ਤਿਰਵੈਣੀ ਲੋਕ ਗਾਇਕ,ਕੰਪੋਜ਼ਰ ਅਤੇ ਮਿਊਜਿਕ ਡਾਇਰੈਕਟਰ ਦੀ ਇਕੋ ਸਮੇਂ ਭੂਮਿਕਾ ਨਿਭਾਉਣ ਵਾਲੇ ਡਾ. ਪ੍ਰਿੰਸ ਸੁਖਦੇਵ ਦਾ ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਅੱਜ ਇੰਡਸਟਰੀ ਅਸਟੇਟ ਜਲੰਧਰ ਵਿਖੇ ਦਾਹ ਸਸਕਾਰ ਕਰ ਦਿੱਤਾ ਗਿਆ । ਪੰਜਾਬੀ ਸੰਗੀਤ ਇੰਡਸਟਰੀ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਗਾਇਕੀ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਗਾਇਕ ਅਤੇ ਮਿਊਜਕ ਡਾਇਰੈਕਟਰ ਪ੍ਰਿੰਸ ਸੁਖਦੇਵ ਕੱਲ ਰਾਤ ਆਕਾਲ ਚਲਾਣਾ ਕਰ ਗਏ। ਓਹ ਪਿਛਲੇ ਕੁੱਝ ਸਮੇਂ ਤੋਂ ਪੇਟ ਦੀ ਬਿਮਾਰੀ ਤੋਂ ਪੀੜਤ ਸਨ । ਇਸ ਦੁੱਖ ਦੀ ਘੜੀ ਵਿੱਚ ਗਾਇਕ ਦਲਵਿੰਦਰ ਦਿਆਲਪੁਰੀ ,ਪੇਜੀ ਸ਼ਾਹਕੋਟੀ, ਕੁਲਵਿੰਦਰ ਕਿੰਦਾ, ਤਾਜ਼ ਨਗੀਨਾ,ਬਲਵਿੰਦਰ ਦਿਲਦਾਰ, ਦਲਜੀਤ ਹੰਸ, ਰਾਜੂ ਸ਼ਾਹ ਮਸਤਾਨਾ ,ਗਾਇਕਾ ਮਨਜੀਤ ਸ਼ਾਇਰਾ, ,ਜੱਗੀ ਸਿੰਘ , ਮਿਊਜ਼ਿਕ ਡਾਇਰੈਕਟਰ ਜੱਸੀ ਨਿਹਾਲੂਵਾਲ, ਗਾਇਕ ਜੀਤ ਪੰਜਾਬੀ, ਪ੍ਰੋਡਿਊਸਰ ਕੁਮਾਰ ਜਤਿਨ, ਭੋਟੂ ਸ਼ਾਹ ਕਮੇਡੀ ਕਲਾਕਾਰ, ਹਰਮਨ ਸਾਹ, ਗਾਇਕ ਲੱਕੀ ਮੇਨਕਾ, ਵਿਜੇ ਪਾਲ, ਰਮੇਸ਼ ਨੁੱਸੀਵਾਲ, ਕੇ ਕੇ ਸੱਭਰਵਾਲ, ਅਸੋਕ ਸ਼ਰਮਾ ਮਿਊਜ਼ਿਕ ਡਾਇਰੈਕਟਰ, ਮਨਮੀਤ ਮਾਨ, ਸ਼ਿਵਮ ਚੌਹਾਨ, ਸਾਗਰ ਸਿੱਧੂ, ਸਾਹਿਲ ਸਿੱਧੂ, ਜਾਨੂੰ ਸ਼ਾਹਕੋਟੀ, ਪੇਜੀ ਸ਼ਾਹਕੋਟੀ, ਵਰੁਣ ਸਹੋਤਾ, ਜਸਦੀਪ ਸਾਗਰ ਤੋਂ ਇਲਾਵਾ ਕਾਫੀ ਗਿਣਤੀ ਵਿੱਚ ਪ੍ਰਸੰਸ਼ਕ ਪੁੱਜੇ । ਇਸ ਤੋਂ ਇਲਾਵਾ ਪ੍ਰਸਿੱਧ ਪ੍ਰਮੋਟਰ ਅਤੇ ਸਮਾਜ ਸੇਵਕ ਤਲਵਿੰਦਰ ਢਿੱਲੋਂ ਯੂਕੇ , ਗਾਇਕਾ  ਹੈਪੀ ਮਨੀਲਾ, ਜੱਸੀ ਬੰਗਾ ਅਮਰੀਕਾ , ਗਾਇਕ ਬੁੱਕਣ ਜੱਟ, ਗਾਇਕ ਸੋਹਣ ਸੰਕਰ, ਗਾਇਕ ਸੁਰਿੰਦਰ ਲਾਡੀ, ਸੁਰਿੰਦਰਜੀਤ ਮਕਸੂਦਪੁਰੀ , ਕੁਲਦੀਪ ਚੁੰਬਰ, ਐਸ ਰਿਸ਼ੀ, ਐਂਕਰ ਬਲਦੇਵ ਰਾਹੀ, ਦਿਨੇਸ਼ ਦੀਪ, ਵਿੱਕੀ ਨਾਗਰਾ ਕਨੈਡਾ, ਗਾਇਕ ਗਾਇਕ ਹਰਨੇਕ ਰਾਣਾ ਕੇਨੈਡਾ, ਐਨ ਕੇ ਨਹਾਰ , ਸਮਾਜ ਸੇਵਕ ਸੰਤੋਖ ਸੰਧੂ,ਪ੍ਰਮੋਟਰ ਸੰਨੀ ਸਹੋਤਾ, ਸੁਰਿੰਦਰ ਸੇਠੀ, ਘੁੱਲੇ ਸ਼ਾਹ ,ਕਾਂਸ਼ੀ ਰਾਮ ਚੰਨ,ਅਮਨ ਹੈਪੀ ਸਮੇਤ ਕਾਫੀ ਹਸਤੀਆਂ ਵਲੋ  ਪਰਿਵਾਰਕ ਮੈਬਰਾਂ  ਸੁਖਰਾਜ ਸਾਰੰਗ ਰਾਜਿੰਦਰ ਕੌਰ, ਗੁਰਸਿਮਰਨ ਕੌਰ ਆਦਿ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਡਾ. ਪ੍ਰਿੰਸ ਸੁਖਦੇਵ ਪਿਛਲੇ ਲੰਬੇ ਸਮੇਂ ਤੋਂ ਲੰਮਾ ਪਿੰਡ ਜਲੰਧਰ ਵਿਖੇ ਸੰਗੀਤ ਅਕੈਡਮੀ ਚਲਾ ਰਹੇ ਸਨ ਅਤੇ ਉਹਨਾਂ ਨੂੰ ਸੰਗੀਤ ਦੀ ਡਿਗਰੀ ਪ੍ਰਾਪਤ ਹੋਣ ਕਰਕੇ ਉਹਨਾਂ ਦਾ ਨਾਮ ਉਹਨਾਂ ਦੇ ਬਹੁਤ ਸਾਰੇ ਸ਼ਗਿਰਦਾਂ ਵਿੱਚ ਬਾਕਮਾਲ ਸਤਿਕਾਰਯੋਗ ਸੀ। ਉਹਨਾਂ ਨੇ ਕਈ ਦਰਜਨ ਧਾਰਮਿਕ, ਸਭਿਆਚਾਰਕ, ਸਮਾਜਿਕ ਗੀਤ ਰਿਕਾਰਡ ਕੀਤੇ । ਜਿਨਾਂ ਵਿੱਚ “ਨਕਾਬ”, “ਕਸੂਰ”, “ਸੂਰਮੇ” , “ਸਿਰ ਦਿੱਤਿਆਂ ਬਾਝ ਨਾ ਮਿਲਦੀ ਜੱਗ ਤੇ ਸਰਦਾਰੀ”, “ਅੱਲਾ ਹੂ”, “ਤੇਰਾ ਇਸ਼ਕ ਨਚਾਵੇ”, ਤੋਂ ਇਲਾਵਾ ਹੋਰ ਵੀ ਕਈ ਗੀਤ ਯੂ ਟਿਊਬ ਚੈਨਲ ਰਾਹੀਂ ਦਿੱਤੇ, ਜੋ ਸਰੋਤਿਆਂ ਵਿੱਚ ਕਾਫ਼ੀ ਚਰਚਿਤ ਰਹੇ। ਇਸ ਤੋਂ ਇਲਾਵਾ ਉਸਨੇ ਬਹੁਤ ਸਾਰੇ ਗੀਤਾਂ ਦੀਆਂ ਤਰਜਾਂ, ਫ਼ਿਲਮੀ ਗੀਤ, ਪਿੱਠਵਰਤੀ ਗਾਇਕ, ਜਲੰਧਰ ਤੋਂ ਦਿੱਲੀ ਬੰਬੇ ਦਾ ਸਫ਼ਰ ਤੈਅ ਕਰਕੇ ਵੱਖਰਾ ਮੁਕਾਮ ਹਾਸਲ ਕੀਤਾ । ਉਸਨੇ ਕਈ  ਵਾਰ ਯੂ ਕੇ ਇੰਗਲੈਂਡ ਵਿੱਚ ਪਰਫਾਰਮ ਕੀਤਾ । ਇਸ ਤੋਂ ਇਲਾਵਾ ਹਾਲ ਹੀ ਵਿੱਚ ਓਹ ਕਨੇਡਾ ਦਾ ਟੂਰ ਲਾ ਕੇ ਗਿਆ , ਮੇਰੇ ਨਾਲ ਉਸ ਦਾ ਦੋ ਵਾਰ ਫ਼ੋਨ ਤੇ ਰਾਬਤਾ ਕਾਇਮ ਹੋਇਆ, ਜਿੱਥੇ ਅਸੀਂ ਆਉਣ ਵਾਲੇ ਸਮੇਂ ਦੇ ਕਈ ਪ੍ਰੋਗਰਾਮ ਪਲਾਨ ਕੀਤੇ, ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਅਲਵਿਦਾ  ਸੱਜਣਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ
Next articleਡਾਕਟਰ ਪਰਮਿੰਦਰ ਸਿੰਘ ਥਿੰਦ ਦੇ ਪਿਤਾ ਸਾਬਕਾ ਕਨੂੰਨਗੋ ਨਿਰੰਜਨ ਸਿੰਘ ਦਾ ਦਿਹਾਂਤ