ਲੋਕ ਗਾਇਕ ਪੰਮਾ ਡੁੰਮੇਵਾਲ “ਤੂੰਬਾ ਵੱਜਦਾ” ਗੀਤ ਨਾਲ ਸਰੋਤਿਆਂ ਦੇ ਜਲਦ ਹੋਵੇਗਾ ਰੂਬਰੂ – ਅਮਨ ਕਾਲਕਟ ਜਰਮਨੀ

ਲੋਕ ਗਾਇਕ ਪੰਮਾ ਡੁੰਮੇਵਾਲ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਪ੍ਰਸਿੱਧ ਲੋਕ ਗਾਇਕ ਪੰਮਾ ਡੂੰਮੇਵਾਲ਼ ਆਪਣਾ ਨਵਾਂ ਸਭਿਆਚਾਰਿਕ ਗੀਤ “ਤੂੰਬਾ ਵੱਜਦਾ” ਨਾਲ਼ ਬਹੁਤ ਹੀ ਜਲਦ ਸਰੋਤਿਆਂ ਦੇ ਰੂਬਰੂ ਹੋ ਰਿਹਾ ਹੈ , ਜਿਸ ਦਾ ਪੋਸਟਰ ਵੱਖ-ਵੱਖ ਸੋਸ਼ਲ ਸਾਈਟਾਂ ਤੇ ਰਿਲੀਜ਼ ਕਰ ਦਿੱਤਾ ਗਿਆ । ਇਸ ਗੀਤ ਨੂੰ ਗੀਤ ਨੂੰ ਲਿਖਿਆ ਹੈ ਅਮਨ ਕਾਲਕਟ ਬਰਲਿਨ(ਜਰਮਨੀ) ਨੇ ਅਤੇ ਸੰਗੀਤਬੱਧ ਕੀਤਾ ਹੈ ਰੂਪਿਨ ਕਾਹਲ਼ੋਂ ਨੇ । ਇਸਦਾ ਵੀਡੀਉ ਫਤਿਹ ਸਿੰਘ ਨੇ ਬਣਾਇਆ ਹੈ। ਇਹ ਗੀਤ 18 ਜੂਨ ਨੂੰ ਪੰਮਾ ਡੂੰਮੇਵਾਲ਼ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ। ਅਮਨ ਕਾਲਕਟ ਨੇ “ਤੂੰਬਾ ਵੱਜਦਾ”ਗੀਤ ਦੇ ਬੋਲਾਂ ਪ੍ਰਤੀ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗੀਤ ਵਿੱਚ ਮਾਂ ਬੋਲੀ, ਸਾਂਝੇ ਪੰਜਾਬ, ਅਮੀਰ ਵਿਰਸੇ ਸ਼ਾਇਰਾਂ, ਫ਼ਨਕਾਰਾਂ ਅਤੇ ਗੁਰੂਆਂ ਦੀਆਂ ਦੀਆਂ ਸਿੱਖਿਆਵਾਂ ਦੀ ਗੱਲ ਕੀਤੀ ਗਈ ਹੈ, ਜਿਸਨੂੰ ਸਰੋਤੇ ਜਰੂਰ ਪਸੰਦ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਕੂਮਤ ਨਾਲ ਲੜਾਈਆਂ ਦਾ ਮੁੱਢ ਬੰਨਣ ਵਾਲੇ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
Next articleਰਾਮਗੜ੍ਹ ਸਰਦਾਰਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 496 ਵੇਂ ਜੋਤੀ ਜੋਤ ਦਿਵਸ ਮਨਾਇਆ