HOME ਲੋਕ ਗਾਇਕ ਲੱਖਾ ਭਰੋਮਜਾਰਾ ‘ਪੰਜਾਬ ਮੇਰਾ’ ਗੀਤ ਨਾਲ ਹੋ ਰਿਹਾ ਹਾਜ਼ਰ

ਲੋਕ ਗਾਇਕ ਲੱਖਾ ਭਰੋਮਜਾਰਾ ‘ਪੰਜਾਬ ਮੇਰਾ’ ਗੀਤ ਨਾਲ ਹੋ ਰਿਹਾ ਹਾਜ਼ਰ

2

ਸਰੀ /ਵੈਨਕੂਵਰ   (ਸਮਾਜ ਵੀਕਲੀ)   (ਕੁਲਦੀਪ ਚੁੰਬਰ)– ਲੋਕ ਗਾਇਕ ਲੱਖਾ ਭਰੋ ਮਜਾਰਾ ਆਪਣੇ ਨਵੇਂ ਗੀਤ ‘ਪੰਜਾਬ ਮੇਰਾ’ ਨਾਲ ਇੱਕ ਵਾਰ ਫਿਰ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋ ਰਿਹਾ ਹੈ। ਇਸ ਸਬੰਧੀ ਉਸਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਮੱਖਣ ਉਧੋਵਾਲ ਜੀ ਤੇ ਕਿੰਦਾ ਘੱਕੇਵਾਲ ਨੇ ਕਲਮਬੱਧ ਕੀਤਾ ਹੈ । ਇਸ ਗੀਤ ਵਿੱਚ ਇੱਕ ਇੱਕ ਅੱਖਰ ਸੁਣਨ ਵਾਲਾ ਹੈ । ਲੱਖਾ ਭਰੋਮਜਾਰਾ ਨੇ ਦੱਸਿਆ ਕਿ ਇਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਜੈਜਬੀਰ ਨੇ ਦਿੱਤਾ ਹੈ। ਇਸ ਦੀ ਵੀਡੀਓ ਤਿਆਰ ਕੀਤੀ ਹੈ ਸ੍ਰੀਮਾਨ ਅਸ਼ੋਕ ਭਗਤ ਜੀ ਨੇ। ਇਸ ਗੀਤ ਨੂੰ ਪ੍ਰਸਿੱਧ ਕੰਪਨੀ ਚੱਕ ਮਹਿਕਮਾ ਵਲੋਂ ਸਰੋਤਿਆਂ ਦੀ ਕਚਹਿਰੀ ਵਿੱਚ ਲਾਂਚ ਕੀਤਾ ਜਾਵੇਗਾ। ਗਾਇਕ ਨੇ ਕਿਹਾ ਕਿ ਜਿਵੇਂ ਪਹਿਲਾਂ ਉਸ ਦੇ ਗੀਤਾਂ ਨੂੰ ਸਰੋਤਿਆਂ ਨੇ ਪਿਆਰ ਮੁਹੱਬਤ ਦੇ ਕੇ ਨਿਵਾਜਿਆ ਹੈ ਇਸੇ ਤਰ੍ਹਾਂ ਹੀ ਉਹ ਪੰਜਾਬ ਮੇਰਾ ਗੀਤ ਨੂੰ ਵੀ ਸਹਿਯੋਗ ਦੇਣ । ਇਸ ਟਰੈਕ ਲਈ ਉਹ ਕੁਲਵਿੰਦਰ ਸਿੰਘ ਕਨੇਡਾ, ਬਿਲ ਬਸਰਾ, ਕਿੰਦਾ ਇਟਲੀ, ਕਮਲ ਕਨੇਡਾ ਅਤੇ ਹੋਰ ਸਹਿਯੋਗੀ ਸਾਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ। ਟਰੈਕ ਦਾ ਪੋਸਟਰ ਲਾਂਚ ਕਰ ਦਿੱਤਾ ਗਿਆ ਹੈ ਤੇ ਸ਼ਾਨਦਾਰ ਵੀਡੀਓ ਫ਼ਿਲਮਾਂਕਣ ਦਾ ਪਹਿਲਾ ਪੜਾਅ ਵੀ ਮੁਕੰਮਲ ਹੋ ਗਿਆ ਹੈ। ਜਲਦ ਹੀ ਇਹ ਗੀਤ ਸੋਸ਼ਲ ਸਾਈਟਾਂ ਤੇ ਯੂਟਿਊਬ ਦੇ ਮਾਧਿਅਮ ਰਾਹੀਂ ਸਭ ਨੂੰ ਦੇਖਣ ਸੁਣਨ ਨੂੰ ਮਿਲੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੋਕ ਇਨਸਾਫ਼ ਮੰਚ ਵਲੋਂ ਬੱਚੇ ਹਰਵੀਰ ਦੇ ਕਾਤਲਾਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਲਈ ਰਾਜਪਾਲ ਪੰਜਾਬ ਦੇ ਨਾਮ ਦਿੱਤਾ ਮੰਗ ਪੱਤਰ
Next articleਪ੍ਰਸਿੱਧ ਲੋਕ ਗਾਇਕ ਕੇ ਐਸ ਮੱਖਣ ਦਾ ਨਿਊਯਾਰਕ ਵਿੱਚ ਕੌਲ ਬ੍ਰਦਰਜ਼ ਨੇ ਕੀਤਾ ਗੋਲਡ ਮੈਡਲ ਨਾਲ ਸਨਮਾਨ