ਲੋਕ ਗਾਇਕ ਜਰਨੈਲ ਸੋਨੀ ‘ਲਵ ਐਟ ਫਸਟ ਸਾਈਟ’ ਨਾਲ ਹੋ ਰਿਹਾ ਸਰੋਤਿਆਂ ਦੇ ਰੂਬਰੂ 3 ਅਕਤੂਬਰ ਨੂੰ ਹੋਵੇਗਾ ਗੀਤ ਰਿਲੀਜ਼

ਵੈਨਕੂਵਰ  (ਸਮਾਜ ਵੀਕਲੀ)  (ਕੁਲਦੀਪ ਚੁੰਬਰ )-ਦੁਆਬੇ ਦੇ ਖੇਤਰ ਗੜ੍ਹਦੀਵਾਲਾ ਇਲਾਕੇ ਵਿੱਚੋਂ ਇੱਕ ਸੁਰੀਲੀ ਸੁਰ ਜਰਨੈਲ ਸੋਨੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਇੱਕ ਸਿੰਗਲ ਟ੍ਰੈਕ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ । ਗਾਇਕ ਜਰਨੈਲ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਨਵੇਂ ਸਿੰਗਲ ਟ੍ਰੈਕ “ਲਵ ਐਟ ਫਸਟ ਸਾਈਟ” ਨਾਲ ਸਰੋਤਿਆਂ ਦੇ ਇੱਕ ਵਾਰ ਫਿਰ ਰੂਬਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਉਸ ਵਲੋਂ ਅਨੇਕਾਂ ਧਾਰਮਿਕ ਸੂਫੀ ਅਤੇ ਪੰਜਾਬੀ ਟ੍ਰੈਕ ਰਿਲੀਜ਼ ਕੀਤੇ ਗਏ, ਜਿਨ੍ਹਾਂ ਨੂੰ ਸਰੋਤਿਆਂ ਨੇ ਮਣਾਂ ਮੂੰਹੀਂ ਮੁਹੱਬਤਾਂ ਦੇ ਕੇ ਨਿਵਾਜਿਆ। ਅੱਜ ਇਸ ਟ੍ਰੈਕ ਦਾ ਪੋਸਟਰ ਸ਼ਾਨੋ ਸ਼ੌਕਤ ਨਾਲ ਉਸ ਦੇ ਸਹਿਯੋਗੀ ਸਾਥੀਆਂ ਤੇ ਹੋਰ ਸੰਗੀਤ ਨਾਲ ਸੰਬੰਧਿਤ ਸ਼ਖਸ਼ੀਅਤਾਂ ਵਲੋਂ ਰਿਲੀਜ਼ ਕੀਤਾ ਗਿਆ। ਇਸ ਟ੍ਰੈਕ ਦਾ ਵੀਡੀਓ ਸ਼ੂਟ ਸ਼ਾਨਦਾਰ ਲੋਕੇਸ਼ਨਜ਼ ਤੇ ਕੀਤਾ ਗਿਆ । ਇਸ ਨੂੰ ਗੋਲਡੀ ਚੌਹਕਾਂ ਨੇ ਕਲਮਬੱਧ ਕੀਤਾ ਹੈ ਅਤੇ ਇਸ ਟ੍ਰੈਕ ਦਾ ਸੰਗੀਤ ਬੰਟੀ ਸਹੋਤਾ ਨੇ ਸ਼ਿੰਗਾਰਿਆ ਹੈ। ਇਸ ਮੌਕੇ ਗਾਇਕ ਜਰਨੈਲ ਸੋਨੀ ਨੇ ਦੱਸਿਆ ਕਿ ਇਹ ਗੀਤ ਅਕਤੂਬਰ ਦੇ ਪਹਿਲੇ ਹਫਤੇ ਗੈਂਗਲੈਂਡ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਵੇਗਾ ਜਿਸ ਨੂੰ ਵਿਸ਼ਵ ਪੱਧਰ ਤੇ ਲਾਂਚ ਕਰ ਦਿੱਤਾ ਜਾਵੇਗਾ । ਸਤਬੀਰ ਬਾਂਡਾ ਪ੍ਰੋਡਿਊਸਰ ,ਅੰਕੁਰ ਵਾਲੀਆ ,ਜਸਵਿੰਦਰ ਸਿੰਘ ਮਿਊਜਿਕ ਡਾਇਰੈਕਟਰ, ਗੁਰਬੀਰ ਲਹਿਰੀ ਵੀਡੀਓ ਡਾਇਰੈਕਟਰ, ਤਰਨ ਲਹਿਰੀ ,ਅਮਨ ਮਨਹੋਤਾ, ਸੁਖਵਿੰਦਰ ਸਿੰਘ ਨਲੋਆ, ਲੇਖਕ ਸਮਾਂ ਬਾਹਟੀਵਾਲ ਸਮੇਤ ਕਈ ਹੋਰ ਸੱਜਣ ਇਸ ਟ੍ਰੈਕ ਦੀ ਰਿਲੀਜਿੰਗ ਮੌਕੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਭਵਨ ਸਰੀ ਕੈਨੇਡਾ ‘ਹੈ ਪੰਜਾਬ ਦੀ ਮੂੰਹ ਬੋਲਦੀ ਤਸਵੀਰ …..ਲੱਖਾ- ਨਾਜ਼ ਸੁੱਖੀ ਬਾਠ ਦੀ ਅਗਵਾਈ ‘ਚ ਗਾਇਕ ਦੋਗਾਣਾ ਜੋੜੀ ਲੱਖਾ – ਨਾਜ਼ ਸਨਮਾਨਿਤ
Next articleਪੰਜਾਬ ਭਵਨ ਸਰੀ ਕੈਨੇਡਾ ਚ ਹੋਈ ਸੰਗੀਤਕ ਸ਼ਾਮ,ਪੰਜਾਬੀ ਪੱਤਰਕਾਰੀ ‘ਚ ਅਹਿਮ ਯੋਗਦਾਨ ਪਾਉਣ ਵਾਲੀ ਸਖਸ਼ੀਅਤ ਸਤੀਸ਼ ਜੌੜਾ ਸਨਮਾਨਿਤ