ਜਲੰਧਰ ਅੱਪਰਾ(ਸਮਾਜ ਵੀਕਲੀ) (ਜੱਸੀ) : ਜਿਕਰਯੋਗ ਹੈ ਕਿ 4-5 ਮਾਰਚ 2023 ਨੂੰ ਪੰਜਾਬ ਦੀਆਂ ਮਿੰਨੀ ਉਲੰਪਿਕ ਖੇਡਾਂ ਅਤੇ ਦੁਆਬੇ ਦਾ ਸਭ ਤੋਂ ਵੱਡਾ 26 ਵਾਂ ਖੇਡ ਮੇਲਾ ਸਵ: ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਪਿੰਡ ਜਗਤਪੁਰ ( ਨਵਾਂਸ਼ਹਿਰ ) ਵਿਖੇ ਕਰਵਾਇਆ ਜਾ ਰਿਹਾ ਹੈ! ਜਿਸ ਵਿਚ ਦੁਨੀਆਂ ਭਰ ਦੇ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਪਹਿਲਵਾਨ ਹਿੱਸਾ ਲੈਣਗੇ! ਇਸ ਖੇਡ ਮੇਲੇ ਦੇ ਮੁੱਖ ਪ੍ਰਬੰਧਕ ਸ: ਗੁਰਜੀਤ ਸਿੰਘ ਪੁਰੇਵਾਲ ਜੀ ਨੇ ਦੱਸਿਆ ਕਿ ਇਹ ਮੇਲਾ ਕੋਮਾਂਤਰੀ ਕਬੱਡੀ ਤੇ ਕੁਸ਼ਤੀ ਖਿਡਾਰੀ ਮਲਕੀਤ ਸਿੰਘ ਪੁਰੇਵਾਲ ਜੀ ਨੂੰ ਸਮਰਪਿਤ ਹੋਵੇਗਾ। ਉਹਨਾ ਦੱਸਿਆ ਕਿ ਕਿਸਾਨ ਮੋਰਚੇ ਵਿਚ ਅਹਿਮ ਯੋਗਦਾਨ ਪਾਉਣ ਲਈ ਕ੍ਰਾਂਤੀਕਾਰੀ ਲੋਕ ਗਾਇਕ ਧਰਮਿੰਦਰ ਮਸਾਣੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਪਿੰਡ ਹਕੀਮਪੁਰ ਤੋਂ ਸੰਬੰਧ ਰੱਖਦੇ ਪੁਰੇਵਾਲ ਭਰਾਵਾਂ ਦੀ ਪੂਰੀ ਜਿੰਦਗੀ ਕਬੱਡੀ ਅਤੇ ਪਹਿਲਵਾਨੀ ਨੂੰ ਸਮਰਪਿਤ ਹੈ ਅਤੇ ਪੁਰੇਵਾਲ ਖੇਡ ਮੇਲਾ ਪੂਰੀ ਦੁਨੀਆਂ ਦੇ ਪੰਜਾਬੀਆਂ ਵਿਚ ਪ੍ਰਸਿੱਧ ਹੈ। ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੁਰੇਵਾਲ ਭਰਾ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ।