ਲੋਕ ਗਾਇਕ ਬਲਰਾਜ ਬਿਲਗਾ ਦਾ ਧਾਰਮਿਕ ਟ੍ਰੈਕ “ਸਤਿਗੁਰ ਕਾਂਸ਼ੀ ਵਾਲਾ” ਰਿਲੀਜਿੰਗ ਪੁਆਇੰਟ ਤੇ – ਸੱਤੀ ਖੋਖੇਵਾਲੀਆ

ਸਰੀ/ ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ)-ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਕੀਤੀ ਗਈ ਧਾਰਮਿਕ ਐਲਬਮ ਦੇ ਵਿੱਚੋਂ ਦੂਸਰਾ ਗੀਤ “ਮੇਰੇ ਸਤਿਗੁਰ ਕਾਂਸੀ ਵਾਲੇ ” ਦੇ ਟਾਈਟਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ । ਇਸ ਸਬੰਧੀ ਸੱਤੀ ਖੋਖੇਵਾਲੀਆ ਪ੍ਰੋਡਕਸ਼ਨ ਦੇ ਨਿਰਮਾਤਾ ਅਤੇ ਗੀਤਕਾਰ ਸੱਤੀ ਖੋਖੇਵਾਲੀਆਂ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵਲੋਂ ਹਰ ਸਾਲ  ਉੱਚਕੋਟੀ ਦੇ ਗਾਇਕਾਂ ਦੇ ਪ੍ਰੋਜੈਕਟ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਨਾਲ ਸ਼ਿੰਗਾਰਕੇ ਰਿਲੀਜ਼ ਕੀਤੇ ਜਾਂਦੇ ਹਨ, ਜਿਨਾਂ ਨੂੰ ਸੰਗਤਾਂ ਬੇਪਨਾਹ ਮੁਹੱਬਤਾਂ ਦੇ ਕੇ ਨਿਵਾਜਦੀਆਂ ਹਨ। “ਮੇਰੇ ਸਤਿਗੁਰ ਕਾਂਸ਼ੀ ਵਾਲੀ ਦਾ” ਟ੍ਰੈਕ ਪ੍ਰਸਿੱਧ ਗਾਇਕ ਬਲਰਾਜ ਬਿਲਗਾ ਨੇ ਆਪਣੀ ਖੂਬਸੂਰਤ ਦਮਦਾਰ ਆਵਾਜ਼ ਵਿੱਚ ਗਾਇਆ ਹੈ। ਜਿਸ ਦਾ ਸੰਗੀਤ ਜੱਸੀ ਬ੍ਰਦਰਜ਼ ਨੇ ਰਵਾਇਤੀ ਅੰਦਾਜ਼ ਵਿੱਚ ਦਿੱਤਾ ਹੈ ।  ਜਿਨਾਂ ਦੇ ਸੰਗੀਤ ਦੀ ਵਿਲੱਖਣਤਾ ਸੰਗੀਤ ਇੰਡਸਟਰੀ ਵਿੱਚ ਪਹਿਲਾਂ ਹੀ ਧਾਂਕ  ਜਮਾ ਚੁੱਕਾ ਹੈ। ਟਰੈਕ ਦੇ ਪੇਸ਼ਕਰਤਾ ਜੱਸੀ ਬੰਗਾ ਯੂਐਸਏ ਹਨ ਤੇ ਇਸਦਾ ਸ਼ਾਨਦਾਰ ਵੀਡੀਓ ਸੋਨੂ ਬੈਂਸ ਵਲੋਂ ਫ਼ਿਲਮਾਇਆ ਗਿਆ ਹੈ । ਜਿਸ ਵਿੱਚ ਸਤਿਗੁਰ ਰਵਿਦਾਸ ਮਹਿਮਾ ਦੇ ਰੰਗ ਵਿੱਚ ਰੰਗੀਆਂ ਸੰਗਤਾਂ ਝੂੰਮਦੀਆਂ ਦਿਖਾਈਆਂ ਗਈਆਂ ਹਨ । ਸੱਤੀ ਖੋਖੇਵਾਲੀਆ ਜਿੱਥੇ ਆਪਣੀ ਗੀਤਕਾਰੀ ਦੇ ਜਰੀਏ ਸਤਿਗੁਰਾਂ ਦੇ ਚਰਨਾਂ ਦਾ ਪਿਆਰ ਖੱਟ ਰਿਹਾ ਹੈ, ਉਥੇ ਹੀ ਉਸ ਦੀ ਗਾਇਕੀ ਵਿੱਚ ਵੀ ਚੰਗੀ ਪਹਿਚਾਣ ਬਣੀ ਹੋਈ ਹੈ ਅਤੇ ਉਹ ਸੋਸ਼ਲ ਮੀਡੀਆ ਤੇ ਇੱਕ ਅਹਿਮ ਕਲਾਕਾਰ ਦੀ ਹੈਸੀਅਤ ਵਜੋਂ ਜਾਣਿਆ ਜਾਂਦਾ ਹੈ। ਸੱਤੀ ਖੋਖੇਵਾਲੀਆਂ ਨੇ ਦੱਸਿਆ ਕਿ ਇਸ ਗੀਤ ਤੋਂ ਬਾਅਦ ਅਗਲੇ ਆਉਣ ਵਾਲੇ ਵੱਖ-ਵੱਖ ਟਰੈਕਸ ਸਬੰਧੀ ਵੀ ਸੰਗਤ ਨੂੰ ਜਲਦ ਹੀ ਜਾਣੂ ਕਰਵਾਇਆ ਜਾਏਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧਾਰਮਿਕ ਟ੍ਰੈਕ “ਗੱਲ ਬੇਗ਼ਮਪੁਰੇ ਦੀ” ਸੋਸ਼ਲ ਮੀਡੀਆ ਤੇ ਛਾਇਆ ਪ੍ਰੋਡਿਊਸਰ ਬਿੱਲ ਬਸਰਾ ਦੀ ਹੈ ਪੇਸ਼ਕਸ਼
Next articleਲੇਖਕ ਪਾਠਕ ਸਾਹਿਤ ਸਭਾ ਨੇ ਉਲੀਕੀ ਸਾਲ 2025 ਦੇ ਸਮਾਗਮਾਂ ਦੀ ਰੂਪ ਰੇਖਾ।