ਸਰੀ/ ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ)– ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕਨੇਡਾ ਵਲੋਂ ਦਸਵਾਂ ਸਾਹਿਤਕ ਸੰਮੇਲਨ ਸਧਾਰਨ ਲੋਕਾਂ ਦੇ ਮਹਾਨ ਕਵੀ ਗੁਰਦਾਸ ਰਾਮ ਆਲਮ ਦੀ ਨਿੱਘੀ ਯਾਦ ਨੂੰ ਸਮਰਪਿਤ 18 ਮਈ ਦਿਨ ਐਤਵਾਰ ਨੂੰ 1 ਵਜੇ ਤੋਂ 3 ਵਜੇ ਤੱਕ ਬਾਅਦ ਦੁਪਹਿਰ ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ ਡੈਲਟਾ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਸੰਮੇਲਨ ਲਈ ਮੋਹ ਭਰਿਆ ਨਿੱਘਾ ਸੱਦਾ ਪੱਤਰ ਜਾਰੀ ਕਰਦਿਆਂ ਉਡੀਕਵਾਨ ਪ੍ਰਿੰਸੀਪਲ ਮਲੂਕ ਚੰਦ ਕਲੇਰ ਸੰਸਥਾਪਕ , ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਰੇਡੀਓ ਟੀਵੀ ਹੋਸਟ, ਕੋਡੀਨੇਟਰ ਪੰਜਾਬੀ ਸਾਹਿਤ ਸਭਾ ਮੁੱਢਲੀ ਐਬਟਸਫੋਰਡ, ਟੀ ਵੀ ਹੋਸਟ ਮਨਮੋਹਨ ਸਿੰਘ ਸਮਰਾ, ਡਾਕਟਰ ਤੇਜਵੀਰ ਸਿੰਘ ਸੰਧੂ ਤੇਜ ਵੀਰ ਟਾਕ ਚੈਨਲ ਵਾਲਿਆਂ ਨੇ ਸਾਰੇ ਹੀ ਕਵੀਆਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਪੁੱਜਣ ਲਈ ਬੇਨਤੀ ਕੀਤੀ ਹੈ ਤਾਂ ਕਿ ਲੋਕ ਕਵੀ ਗੁਰਦਾਸ ਰਾਮ ਆਲਮ ਨੂੰ ਯਾਦ ਕਰਦਿਆਂ ਉਹਨਾਂ ਦੇ ਸਾਹਿਤਕ ਸਫ਼ਰ ਦੀ ਪੈੜ ਤੇ ਚੱਲਣ ਦਾ ਸੰਕਲਪ ਲਿਆ ਜਾ ਸਕੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


