ਰਾਜਪੁਰਾ,(ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਤੇਰੇ ਉੱਤੇ ਮੈਂ ਮਰਗੀ, ਸਹਿਬਾ ਬਦਨਾਮ ਹੋ ਗਈ, ਸਾਨੂੰ ਤਾਂ ਸਾਡੀ ਸੰਗ ਮਾਰ ਗਈ ਆਦਿ ਹਿੱਟ ਗੀਤਾਂ ਵਾਲ਼ੇ ਗਾਇਕ ਫੌਜੀ ਰਾਜਪੁਰੀ ਆਪਣੀ ਸਹਿ-ਗਾਇਕਾ ਨਿਰਮਲ ਨੀਰ ਨਾਲ਼ ਨਵਾਂ ਦੋਗਾਣਾ ‘ਥਾਪੀਆਂ’ ਲੈ ਕੇ ਹਾਜਰ ਹੋਏ ਹਨ। ਜੋ ਕਿ ਅੱਜ ਯੂ-ਟਿਊਬ ਚੈਨਲ JASHAN N RECORDS ‘ਤੇ ਰਿਲੀਜ਼ ਕਰ ਦਿੱਤਾ ਗਿਆ। ਗੀਤਕਾਰ ਤੇ ਪੇਸ਼ਕਾਰ ਰਾਜੂ ਨਾਹਰ ਦੁਆਰਾ ਰਚੇ ਇਸ ਦੋਗਾਣੇ ਨੂੰ ਨਾਮਵਰ ਸੰਗੀਤਕਾਰ ਮਨੀ ਬਚਨ ਨੇ ਸੰਗੀਤ-ਬੱਧ ਕੀਤਾ ਹੈ। ਇਸ ਮੌਕੇ ਐੱਸ.ਪੀ. ਫਰੀਦਪੁਰੀ, ਜਗਸੀਰ ਸਿੰਘ ਗੁੱਜਰਾਂ, ਰਾਜ ਰਾਏਪੁਰੀ, ਲੱਕੀ ਬਨੂੰੜ ਤੇ ਹੋਰ ਪਤਵੰਤੇ ਸੱਜਣਾਂ ਨੇ ਫੌਜੀ ਸਾਹਬ ਅਤੇ ਸਮੁੱਚੀ ਟੀਮ ਨੂੰ ਉਚੇਚੇ ਤੌਰ ‘ਤੇ ਮੁਬਾਰਕਾਂ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly