(ਸਮਾਜ ਵੀਕਲੀ)
ਰੂਹਾਂ ਦਾ ਮਿਲਣਾ ਐਵੇਂ ਨੀਂ ਹੁੰਦਾ,,,
ਫੁੱਲਾਂ ਦਾ ਖਿਲਣਾ ਐੰਵੇ ਨੀਂ ਹੁੰਦਾ।।
ਬਰਫ ਦੇ ਵਿੱਚੋਂ ਹੀ ਪੈਦਾ ਹੁੰਦੀ ਸੈਫਟਿਕ,
ਤੋਦੇ ਦਾ ਪਿਘਲਣਾ,ਐਂਵੇ ਨੀਂ ਹੁੰਦਾ।।
ਧਰਤੀ ਤੇ ਅੰਬਰ ਦਾ ਮੇਲ ਅਨੋਖਾ,
ਬੀਜਾਂ ਦਾ ਪੁੰਗਰਣਾ ਐੰਵੇ ਨੀਂ ਹੁੰਦਾ।।
ਸੱਜਣਾਂ ਦੀ ਦੀਦ ਦੇ ਦੀਦੇ ਤਿਹਾਏ
ਸਜਣਾਂ ਸੰਵਰਣਾ ਐੰਵੇ ਨੀਂ ਹੁੰਦਾ।।
ਜਿੰਦਗੀ ਦੇ ਰਾਹਾਂ ਦੇ ਮੋੜ ਕਸੂਤੇ,,
ਡਿੱਗ ਕੇ ਸੰਭਲਣਾ ਐੰਵੇ ਨੀਂ ਹੁੰਦਾ।।
ਆ ਜਾਉ ਤੂਫਾਨੋਂ,ਹਾਰਦਿਕ ਸੁਆਗਤ,
ਲਹਿਰਾਂ ਦਾ ਉੱਛਲਣਾ ਐੰਵੇ ਨੀਂ ਹੁੰਦਾ।।
ਬਾਜਾਂ ਉਕਾਬਾਂ ਦੀ ਉੱਚੀ ਉਡਾਰੀ,
ਬੱਦਲਾਂ ਸੰਗ ਮਿਲਣਾ,,ਐੰਵੇ ਨੀਂ ਹੁੰਦਾ।।
ਵਕਤ ਪੈ ਜਾਂਦਾ
ਹਨੇਰਿਆਂ ਨੂੰ ਅਕਸਰ,
ਦੀਵਿਆਂ ਦਾ ਬਲਣਾ ਐੰਵੇ ਨੀਂ ਹੁੰਦਾ।।
ਕਪਿਲ ਦੇਵ ਬੈਲੇ
9464428531
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly