(ਸਮਾਜ ਵੀਕਲੀ)
ਫੁੱਲਾਂ ਦੇ ਨਾਲ ਆਵੇ ਬਹਾਰ।
ਫੁੱਲਾਂ ਨਾਲ ਬੰਸਤ ਬਹਾਰ।
ਫੁੱਲਾਂ ਨਾਲ ਹੀ ਖਿੜੇ ਗੁਲਜ਼ਾਰ।
ਫੁੱਲਾਂ ਨਾਲ ਸੱਜੇ ਦਰਬਾਰ।
ਫੁੱਲੀਂ ਖੁਸ਼ੀਆਂ ਦੇ ਤਿਉਹਾਰ।
ਫੁੱਲਾਂ ਨਾਲ ਪਿਆਰ ਸਿ਼ੰਗਾਰ।
ਫੁੱਲਾਂ ਦੀ ਸੇਜ ਤੇ ਸਤਕਾਰ।
ਫੁੱਲੀਂ ਮਿਲੇ ਮਹਿਬੂਬ ਪਿਆਰ।
ਫੁੱਲਾਂ ਤੋਂ ਸੋਹਵੇਂ ਪਿਆਰ।
ਫੁੱਲਾਂ ਨਾਲ ਸਜੇ ਦਰਬਾਰ।
ਫੁੱਲਾਂ ਨਾਲ ਜਸ਼ਨ ਸਰਕਾਰ।
ਫੁੱਲਾਂ ਸਹਿਤ ਜਨਮ ਸੰਸਕਾਰ
ਫੁੱਲਾਂ ਨਾਲ ਵਿਆਹ ਦਾ ਸ਼ਿੰਗਾਰ।
ਫੁੱਲ ਬਨਣ ਕਿਸੇ ਦਾ ਹਾਰ।
ਫੁੱਲਾਂ ਵਿੱਚ ਵੀ ਮੱਚੇ ਹਾ ਹਾ ਕਾਰ।
ਮੇਲਿਆਂ ਸਮੇਂ ਫੁੱਲਾਂ ਦੀ ਭੁਮਾਰ।
ਫੁੱਲ ਬਣਦੇ ਬਾਣੀ ਤੇ ਸ਼ਿੰਗਾਰ।
ਗਲਾਂ ਵਿੱਚ ਫੁੱਲਾਂ ਨਾਲ ਸ਼ਿੰਗਾਰ।
ਫੁੱਲ ਪਿਆਰ ਦਾ ਦੁਨੀਆਂ ਤੇ ਇਕ ਬਗ਼ੀਚਾ।
ਖ਼ੁਸ਼ੀਆਂ ਵੇਲੇ ਫੁੱਲ ਸੁਗੰਧ ਬਹਾਰ।
ਗਮੀਂ ਵੇਲੇ ਫੁੱਲਾਂ ਨਾਲ ਸਤਕਾਰ।
ਖੁਸ਼ੀ ਗਮੀਂ ਸਮੇਂ ਫੁੱਲਾਂ ਦੇ ਪੈਣ
ਹਾਰ।
ਵਿਸ਼ਵ ਭਰ ਵਿਚ ਫੁੱਲਾਂ ਨਾਲ
ਸਤਕਾਰ।
ਪਿਆਰ ਮੁਹੱਬਤ ਵਿਚ ਪਾ ਫੁੱਲਾਂ ਦਾ ਹਾਰ।
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly