(ਸਮਾਜ ਵੀਕਲੀ)
ਦਰਿਆਵਾਂ ਦੇ ਵਿੱਚ,ਹੜ੍ਹ ਕੀ ਆਇਆ,
ਉਮੀਦਾਂ ਉੱਤੇ ਹੈ, ਫਿਰ ਗਿਆ ਪਾਣੀ l
ਹਰ ਵਾਰੀ ਪਾਤਰ, ਬਦਲ ਨੇ ਜਾਂਦੇ,
ਪਰ,ਓਹੀ ਹੁੰਦੀ,ਹਰ ਵਾਰ ਕਹਾਣੀl
ਭਾਵੇਂ,ਇਸ ਉਮਰ ਹੰਢਾ ਲਈ ਲੰਬੀ,
ਸਿਆਸਤ ਸਾਡੀ ਨਾ,ਹੋਈ ਸਿਆਣੀ,
ਮੱਖਣ, ਸੱਤਾ ਵਾਲਾ ਹੱਥ ਆ ਜਾਵੇ,
ਰਿੜਕ ਰਹੇ, ਇੰਝ ਮਸਲਾ ਪਾਣੀ l
ਕੋਈ ਗੰਭੀਰ ਨਾ,ਠੀਕ ਕਰਨ ਲਈ,
ਇਹ ਪਾਣੀਆਂ ਵਾਲੀ,ਵੰਡ ਜੋ ਕਾਣੀ l
ਫ਼ਰਜ਼ ਪੂਰਾ ਨਾ, ਕਰ ਰਹੇ ਆਪਣਾ,
ਛੇੜ ਕੇ ਬਹਿ ਜਾਣ ,ਗੱਲ ਪੁਰਾਣੀ l
ਜੇ, ਕੁਦਰਤ ਕਹਿਰਵਾਨ ਹੈ ਹੋਈ,
ਸਰਕਾਰਾਂ ਨੂੰ ਵੀ,ਘੱਟ ਨਾ ਜਾਣੀ l
ਜਸਵੀਰ ਮੋਰੋਂ ,ਜੇ ਚਰਚਾ ਕਰੀਏ,
ਫੇਰ ਹੋ ਸਕਦੀ,ਹਰ ਸੂਤ ਕਹਾਣੀ l
ਜਸਵੀਰ ਸਿੱਖ ਮੋਰੋਂ


