(ਸਮਾਜ ਵੀਕਲੀ)
ਮੈਨੂੰ ਯਾਦ ਹੈ, ਜਦ ਬਾਲੜੀ ਉਮਰੇ ਲਿਖਣਾ ਸ਼ੁਰੂ ਕੀਤਾ ਸੀ।
ਇਸ਼ਕ ਵਿਸ਼ਕ ਤਾਂ ਨਹੀਂ ਕਹਿ ਸਕਦੇ,
ਕੁਝ ਕੁ ਕਿਤਾਬਾਂ ਚੋ ਪੜ, ਕੁਝ ਚਾਚੇ ਦੇ ਫੋਨ ਸੁਨੇਹੇਇਆ ਚ ਇਕੱਠਾ ਕੀਤਾ ਸੀ।
ਮੈਂ ਓਹ੍ਹ ਫਟੀ ਹੋਈ ਕਾਪੀ, ਯਾਦ ਆਹ ਮੇਨੂ ਅੱਜ ਵੀ ਜੋ ਭਰੀਆ ਕਾਪੀਆ ਦੇ ਬਚੇ ਸਫ਼ਿਆਂ ਤੋਂ ਬਣਾਈ ਸੀ।
ਲਾਲ ਲੀਰ ਨਾਲ ਜੋੜ ਮੈਂ, ਆਵਦੀ ਪਹਿਲੀ ਕਲਮ ਓਹਦੇ ਤੇ ਚਲਾਈ ਸੀ।
ਅਕਸਰ ਦਿਲ ਨੂੰ ਜਚਦੇ ਸ਼ੇਅਰ ਮੈਂ ਉਸ ਤੇ ਜਚਾਉਂਦੀ ਹੁੰਦੀ ਸੀ।
ਡੈਡੀ ਨੂੰ ਨਾਂ ਪਤਾ ਲੱਗ ਜੇ,
ਮੈਂ ਉਹ ਕਾਪੀ ਬੀਬੀ ਦੇ ਕਮਰੇ ਚ ਲੱਕੜ ਦੇ ਟਰੰਕ ਚ ਲਕੋਉਂਦੀ ਹੁੰਦੀ ਸੀ।
ਹੋਲੀ ਹੋਲੀ ਮੋਹ ਇਨ੍ਹਾਂ ਰਾਹਾਂ ਨਾਲ ਪੈ ਗਿਆ।
ਸਕੂਲ ਚ ਕਵਿਤਾਵਾਂ ਬੋਲ ਝਾਕਾ ਡੈਡੀ ਅੱਗੋਂ ਵੀ ਲਹਿ ਗਿਆ।
ਡਰਦੀ ਡਰਦੀ ਨੇ ਜਦ ਪਹਿਲੀ ਵਾਰ ਹਿੱਸਾ ਕਾਲਜ ਸਮੇ ਟੈਲੇਂਟ ਹੰਟ ਚ ਲੀਤਾ ਸੀ।
ਓਹ੍ਹ ਦਿਨ ਅੱਜ ਵੀ ਨਹੀਂ ਭੁਲਦਾ, ਜਦੋ ਮੈਡਲ ਲਿਆ , ਮੈਂ ਬਾਪੁ ਹੱਥ ਦਿਤਾ ਸੀ।
ਬਾਪੂ ਨੇ ਵੀ ਬੇਖੌਫ ਹੋ ਲਿਖਣ ਦੀ ਖੁੱਲ ਦੇ ਦਿੱਤੀ ਸੀ।
ਮੇਰੀ ਕਲਮ ਨੇ ਵੀ ਚੁੱਪ ਤੋੜੀ, ਜੋ ਸ਼ੁਰੂ ਸ਼ੁਰੂ ਚ ਜ਼ੁਬਾਨ ਉਹਦੀ ਮੈਂ ਹੀ ਸੀਤੀ ਸੀ।
ਅੱਜ ਹਰ ਰੰਗ ਨੂੰ ਮੈਂ ਆਵਦੇ ਢੰਗ ਨਾਲ ਮਾਣਦੀ ਹਾਂ।
ਸਮਾਜ, ਧਰਮ, ਇਸ਼ਕ ਚ ਆਵਦੀ ਕਲਮ ਨੂੰ ਨਿਹਾਰਦੀ ਹਾਂ।
ਅਜਾਦ ਜੰਮਪਲ,ਅਜਾਦ ਸੋਚ ਵਾਲੀ ਹੋ ਗਈ ਆ।
ਛੋਟੀ ਜਿਹੀ ਜ਼ਿੰਦਗੀ ਚ ਸਫਰ ਸੋਹਣਾ ਛੋ ਗਈ ਹਾਂ।
ਸਿਮਰਜੀਤ ਕੌਰ
9781491600
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly