ਮੱਖੀ ,ਮੱਛਰ ,ਕੀੜੇ , ਮਕੌੜੇ ਅਤੇ ਕਾਕਰੋਚ ਭਜਾਉਣ ਦਾ ਨੁਕਤਾ ।

  (ਸਮਾਜ ਵੀਕਲੀ)  ਅਸੀਂ ਦੋਪਹਿਰ ਦੀ ਰੋਟੀ ਸਾਰੇ ਇੱਕਠੇ ਹੀ ਖਾਂਦੇ ਹਾਂ । ਛੋਟੀ ਬੇਟੀ ਵੀ ਆਈ ਹੋਈ ਸੀ । ਰੋਟੀ ਪਰੋਸੀ ਜਾ ਰਹੀ ਸੀ ਕਿ ਕਮਰੇ ਵਿੱਚ ਚਾਰ ਪੰਜ ਮੱਖੀਆਂ ਆ ਗਈਆਂ , ਕਾਫੀ ਕੋਸ਼ਿਸ਼ ਕਰਨ ‘ ਤੇ ਵੀ ਬਾਹਰ ਨਾ ਗਈਆਂ ਤਾਂ ਮੈਨੂੰ ਆਪਣੇ ਬਹੁਤ ਪੁਰਾਣੇ ਸਕੂਲ ਅਧਿਆਪਕ ਸ਼੍ਰੀ ਰਮਾ ਕਾਂਤ ਜੀ ਵੱਲੋਂ ਕੁਝ ਦਿਨ ਪਹਿਲਾਂ ਭੇਜੀ ਇੱਕ ਵੀਡੀਓ ਯਾਦ ਆ ਗਈ । ਮੈਂ ਫਟਾਫਟ ਰਸੋਈ ਵਿੱਚ ਗਿਆ ਅਤੇ ਇੱਕ ਗੰਢਾ ਫੜ ਕੇ ਉਹਨੂੰ ਉੱਤੋਂ ਕੱਟ ਕੇ ਥੋੜ੍ਹਾ ਜਿਹਾ ਖਾਲੀ ਕਰ ਲਿਆ ਅਤੇ ਉਸ ਖਾਲੀ ਥਾਂ ਵਿੱਚ ਸਰ੍ਹੋਂ ਦਾ ਤੇਲ ਭਰ ਕੇ  ਰੂੰ ਦੀ ਇੱਕ ਬੱਤੀ ਬਣਾ ਕੇ ਉਹਦੇ ਵਿੱਚ ਡੁਬੋ ਦਿੱਤੀ ਅਤੇ ਉੱਤੇ ਤਿੰਨ ਚਾਰ ਲੌਂਗ ਰੱਖ  ਦਿੱਤੇ । ਫਿਰ ਉਸ ਗੰਢੇ ਨੂੰ ਇੱਕ ਕਟੋਰੀ ਵਿੱਚ ਰੱਖ ਕੇ ਬੱਤੀ ਨੂੰ ਅੱਗ ਲਗਾ ਦਿੱਤੀ ।  ਜਦੋਂ ਮੈਂ ਕਾਹਲੀ ਕਾਹਲੀ ਇਹ ਸਭ ਕੁਝ ਕਰ ਰਿਹਾ ਸਾਂ ਤਾਂ ਬੱਚੇ ਮੈਨੂੰ ਮਜ਼ਾਕ ਕਰ ਰਹੇ ਸਨ ਕਿ ਵੇਖਦੇ ਹਾਂ ਅੱਜ ਦੇ ਇਮਤਿਹਾਨ ਵਿੱਚੋਂ ਪਾਪਾ ਦੇ ਕਿੰਨੇ ਨੰਬਰ ਆਉਂਦੇ ਨੇ । ਅਖੀਰ ਮੇਰੀ ਮੈਰਿਟ ਲਿਸਟ ਆ ਗਈ । ਪਲਾਂ ਵਿੱਚ ਹੀ ਉਹ ਮੱਖੀਆਂ ਰਫੂਚੱਕਰ ਹੋ ਗਈਆਂ । ਅਗਲੇ ਦਿਨ ਤੱਕ  ਵੀ ਕੋਈ ਮੱਛਰ , ਮੱਖੀ , ਕੀੜਾ ਮਕੌੜਾ ਜਾਂ ਕਾਕਰੋਚ ਨਹੀਂ ਦਿੱਸਿਆ । ਨੁਕਤਾ ਕਾਮਯਾਬ ਹੈ ।
ਨੋਟ : ਲੌਂਗਾਂ ਦੇ ਨਾਲ ਕਾਫੂਰ ਦੀਆਂ ਟਿੱਕੀਆਂ ਵੀ ਰੱਖੀਆਂ ਜਾ ਸਕਦੀਆਂ ਹਨ ।
ਡਾਕਟਰ ਇੰਦਰਜੀਤ ਕਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੇ ਨੀ ਤੇਰੇ ਪੁੱਠੇ ਕਾਰੇ
Next articleਬੱਚੇ ਦੇ ਵਿਕਾਸ ਵਿਚ ਉਤਸ਼ਾਹ ਦੀ ਮਹੱਤਤਾ