ਝੰਡੀ ਵਾਲੀ ਗੱਡੀ !

ਜਸਪਾਲ ਜੱਸੀ
(ਸਮਾਜ ਵੀਕਲੀ) ਮਾਂ ਨੇ ਘਰ ਵਿਚ, ਉੱਚੀ ਉੱਚੀ ਗਾਲਾਂ ਕੱਢ ਕੇ, ਲੜ ਰਹੇ,ਆਪਣੇ ਜੁਆਨ ਪੁੱਤ ਨੂੰ ਕਿਹਾ,
” ਕੰਜਰਾ ! ਬਾਹਰ ਜਾ ਕੇ ਕਿਸੇ, ਚੱਜ ਦੇ ਬੰਦੇ ਨਾਲ ਪੰਗਾ ਲੈ।
ਪਾੜ ਦੇ ਸਰਕਾਰ ਦੇ ਕਿਸੇ ਮੰਤਰੀ,ਸੰਤਰੀ ਦਾ ਸਿਰ ਸੁਰ। ਸਾਡੇ ਨਾਲ ਕਿਉਂ ਖਹਿਨੈਂ।
ਨਿਖੱਟੂਆ! ਕੋਈ ਇਹੋ ਜਿਹਾ ਧਾਰਮਿਕ ਨਾਹਰਾ ਹੀ ਮਾਰ ਦੇ,ਜਿਸ ਨਾਲ ਭੜਕ ਜਾਣ ਭਾਵਨਾਵਾਂ,ਕਿਸੇ ਇੱਕ ਧਿਰ ਦੀਆਂ ਤੇ ਹਿੱਲ ਜਾਣ,ਸੋਸ਼ਲ ਮੀਡੀਆ ਦੇ ਹਿੱਲੇ ਹੋਏ ਸਾਰੇ,ਲੱਲੀ ਸ਼ੱਲੀ।
ਬੇਸ਼ਰਮਾ !  ਜਿੰਨਾਂ ਜ਼ੋਰ ਘਰੇ ਲੜਨ ‘ਚ ਲਾਉਨੈਂ,
ਜੇ ਕਿਸੇ ਸੰਸਥਾ,ਯੂਨੀਅਨ, ਨਾਲ ਰਲ ਕੇ ਐਨਾ ਜ਼ੋਰ ਲਾਇਆ ਹੁੰਦਾ,ਹੁਣ ਨੂੰ ਘਰੇ ਦੋ ਪੈਸੇ ਵੀ ਆ ਗਏ ਹੁੰਦੇ ਤੇ ਹੁਣ ਤੱਕ ਐੱਮ.ਐੱਲ.ਏ, ਐੱਮ.ਪੀ. ਪੱਕਾ ਬਣ ਗਿਆ ਹੁੰਦਾ। ਲੋਕ ਤੇਰਾ ਗੱਡੀ ‘ਚ ਬਿਠਾ ਕੇ,ਫੁੱਲਾਂ ਨਾਲ ਜਲੂਸ ਕੱਢ ਰਹੇ ਹੁੰਦੇ।”
ਮੁੰਡੇ ਨੇ ਮਾਂ ਦੀਆਂ ਅੱਥਰੂਆਂ ਭਰੀਆਂ ਅੱਖ਼ਾਂ ਵਿਚ ਦੇਖਿਆ।
ਉਸ ਨੂੰ ਮਾਂ ਦੀਆਂ ਅੱਖ਼ਾਂ ਵਿੱਚੋਂ
ਝੰਡੀ ਵਾਲੀ ਗੱਡੀ ਦਿਖ ਰਹੀ ਸੀ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦੋਸ਼ੀ
Next articleਉਮੀਦ ਅਤੇ ਸਵੀਕ੍ਰਿਤੀ