ਪੰਜ ਸਮਾਜਿਕ ਸਖਸੀਅਤਾਂ ਦਾ ਪਿ੍ੰ. ਸੰਤ ਰਾਮ ਵਿਰਦੀ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨ ਪ੍ਰਿੰਸੀਪਲ ਸੰਤ ਰਾਮ ਵਿਰਦੀ ਦੀ ਬਰਸੀ ਮੌਕੇ ਚੇਤਨਾ ਸਮਾਗਮ

ਬੰਗਾ, (ਸਮਾਜ ਵੀਕਲੀ) ਸਮਾਜਿਕ ਚਿੰਤਕ ਪ੍ਰਿੰਸੀਪਲ ਸੰਤ ਰਾਮ ਵਿਰਦੀ ਦੀ ਪੰਜਵੀਂ ਬਰਸੀ ਮੌਕੇ ਸਥਾਨਕ ਭੀਮ ਰਾਓ ਕਲੋਨੀ ਵਿਖੇ ਸਥਾਪਿਤ ਗੁਰੂ ਰਵਿਦਾਸ ਗੁਰਦੁਆਰਾ ਵਿੱਚ ਚੇਤਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਖੇਤਰਾਂ ’ਚ ਉਸਾਰੂ ਭੂਮਿਕਾ ਨਿਭਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਪ੍ਰਿੰਸੀਪਲ ਸੰਤ ਰਾਮ ਵਿਰਦੀ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਪ੍ਰਿੰਸੀਪਲ ਜਗਦੀਸ਼ ਰਾਏ ਸੇਵਾ ਮੁਕਤ ਸਿੱਖਿਆ ਅਧਿਕਾਰੀ, ਡਾ. ਕਸ਼ਮੀਰ ਚੰਦ ਐਮ ਜੇ ਲਾਇਫ ਕੇਅਰ ਹਸਪਤਾਲ ਬੰਗਾ, ਕਸ਼ਮੀਰੀ ਲਾਲ ਝੱਲੀ ਸੇਵਾ ਮੁਕਤ ਸਪੁਰਡੈਂਟ ਸ਼ੈਸ਼ਨ ਕੋਰਟ, ਡਾ. ਬਖਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ ਅਤੇ ਐਡਵੋਕੇਟ ਕੁਲਦੀਪ ਭੱਟੀ ਪ੍ਰਧਾਨ ਡਾ. ਅੰਬੇਡਕਡਰ ਬੁੱਧ ਰਿਸੋਰਸ ਸੈਂਟਰ ਸੂੰਢ ਸ਼ਾਮਲ ਸਨ।
ਇਹਨਾਂ ਸ਼ਖ਼ਸੀਅਤਾਂ ਨੇ ਪ੍ਰਿੰਸੀਪਲ ਸੰਤ ਰਾਮ ਵਿਰਦੀ ਦੇ ਜੀਵਨ ਸਫ਼ਰ ‘ਤੇ ਚਾਨਣਾ ਪਾਉਂਦਿਆਂ ਸਮੂਹ ਹਾਜ਼ਰੀਨ ਨੂੰ ਲਾਮਬੰਦੀ ਕਰਨ ਅਤੇ ਸਮਾਜਿਕ ਤਬਦੀਲੀ ‘ਚ ਸਮੂਹਿਕ ਯੋਗਦਾਨ ਪਾਉਣ ਦਾ ਹੋਕਾ ਦਿੱਤਾ। ਇਹ ਸਮਾਗਮ ਮਾਤਾ ਗੁਰੋ ਦੇਵੀ ਵਿਰਦੀ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਮੰਚ ਦਾ ਸੰਚਾਲਨ ਸੁਰਜੀਤ ਮਜਾਰੀ ਨੇ ਕੀਤਾ ਅਤੇ ਇੰਜ. ਹਰਮੇਸ਼ ਵਿਰਦੀ ਨੇ ਧੰਨਵਾਦ ਕੀਤਾ। ਇਸ ਮੌਕੇ ਵਿਜੇ ਭੱਟ , ਰਾਕੇਸ਼ ਕੁਮਾਰ , ਹਰਬਲਾਸ ਬਸਰਾ , ਅਸ਼ੋਕ ਕੁਮਾਰ ਸਰਪੰਚ ਖੋਥੜਾਂ , ਹਰਜੋਤ ਲੋਟੀਆ , ਅਮਰੀਕ ਕਟਾਰੀਆ , ਮਨੀਸ਼ ਕੁਮਾਰ ਚੁੱਘ , ਸੁਰਿੰਦਰ ਚੋਪੜਾ , ਡਾ ਨਰੰਜਣ ਪਾਲ , ਡਾ ਰਾਜਨ ਸ਼ਰਮਾ , ਦਵਿੰਦਰ ਬੇਗਮਪੁਰੀ , ਰਵਿੰਦਰ ਮਹਿੰਮੀ , ਗਰਿੰਦਰ ਸਿੰਘ ਪਾਬਲਾ , ਸੁਖਵਿੰਦਰ ਕੌਰ , ਹਰਮੇਸ਼ ਬੰਗੜ , ਚਰਨ ਦਾਸ , ਬਲਿਹਾਰ ਵਿਰਦੀ , ਬਹਾਦਰ ਸਿੰਘ ਪੰਚ , ਗੁਰਦਿਆਲ ਚੰਦ ਹਰਮੇਸ਼ ਭਾਰਤੀ , ਗੁਰਦਿਆਲ ਜੱਸਲ , ਬਲਵੀਰ ਰੰਗਾ , ਪ੍ਰਵੀਨ ਵਿਰਦੀ , ਕੁਲਦੀਪ ਬਹਿਰਾਮ , ਰਤਨ ਚੰਦ , ਅਮਰਜੀਤ , ਰੇਸ਼ਮ ਜੀਂਦੋਵਾਲ , ਭੁਪੇਸ਼ ਕੁਮਾਰ , ਰਾਮ ਜੀਤ ਸਾਬਕਾ ਪੰਚ , ਮਹਿੰਦਰ ਪਾਲ ਪਟਵਾਰੀ , ਹਰਜਿੰਦਰ ਲੱਧੜ , ਮਾ ਮਹਿੰਦਰ ਪਾਲ , ਪ੍ਰਕਾਸ਼ ਚੰਦ ਬੈਂਸ ਅਤੇ ਮਨਜੀਤ ਕੁਮਾਰ ਚੁੰਬਰ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਮਿਸ਼ਨਰੀ ਕਲਾਕਾਰ ਹਰਨਾਮ ਦਾਸ ਬਹਿਲਪੁਰੀ ਨੇ ਮਿਸ਼ਨਰੀ ਗੀਤਾਂ ਨਾਲ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਬਹੁਤ ਹੀ ਭਰੇ ਮਨ ਨਾਲ ਦਿਲ ਤੇ ਪੱਥਰ ਰੱਖ ਕੇ ਤੁਹਾਡੇ ਨਾਲ ਮੰਦਭਾਗੀ ਖ਼ਬਰ ਸਾਂਝੀ ਕਰ ਰਿਹਾ ਹਾਂ –ਧਰਮਪਾਲ ਤਲਵੰਡੀ
Next article9 ਸਤੰਬਰ ਨੂੰ ਹੋ ਰਹੇ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਨੂੰ ਦਿੱਤੀਆਂ ਪ੍ਰਬੰਧਕੀ ਅੰਤਿਮ ਛੋਹਾਂ