ਪੰਜ ਨਵੰਬਰ ਦਾ ਸੱਦਾ ਪੱਤਰ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਸਾਨੂੰ ਭਾਸ਼ਾ ਵਿਭਾਗ ਦੇ ਸੱਦੇ ਵਿੱਚ ਵੀ ,
ਮਿਲੀ ਨਾਂ ਸ਼ੁੱਧ ਪੰਜਾਬੀ  ।
ਵਿੱਚ  ਮੱਲੋ  ਮੱਲੀ  ਘਸੋੜੀ  ਪਈ  ਐ  ,
ਹਿੰਦੀ ਭਾਸ਼ਾ ਬੇ-ਹਿਸਾਬੀ ।
ਗ਼ਲਤੀਆਂ  ਕਰੇ  ਸਿਪਾਹੀ  ਭਾਵੇਂ  ,
ਹੌਲਦਾਰ ਜਾਂ ਥਾਣੇਦਾਰ ਵੀ ;
ਜਿੰਮੇਂਵਾਰ  ਐੱਸ . ਐੱਚ . ਓ . ਹੁੰਦਾ ਏ ,
ਜੀਹਦੇ ਹੱਥ ਹੁੰਦੀ ਹੈ ਚਾਬੀ ।
ਇਹ ਜ਼ਿੰਮੇਂਵਾਰੀ ਨਿਰਦੇਸ਼ਕ ਸਿਰ ਹੈ ,
ਤੁਸੀਂ ਡਾਇਰੈਕਟਰ ਕਹਿੰਦੇ ਹੋ ;
ਉਹ  ਹੈ ਵੀ ਕੋਈ  ਆਮ ਸਖ਼ਸ਼  ਨਈਂ ;
ਖ਼ੁਦ  ਲੇਖਕ  ਹੈ  ਮਹਿਤਾਬੀ  ।
ਜੇ  ਕੋਈ  ਰੱਖਣੈ  ਓਹਨੇ  ਸਲਾਹਕਾਰ  ,
ਜਸਬੀਰ ਪਾਬਲਾ  ਹਾਜ਼ਰ ਹੈ ,
ਜਿਹੜਾ ਗੁਰਮੁਖੀ ਲਿੱਪੀ ਸ਼ਬਦ ਜੋੜ ਦਾ ,
ਹੈ  ਪੂਰਾ  ਸਾਬ੍ਹੀ  ਕਿਤਾਬੀ  ।
                     ਮੂਲ ਚੰਦ ਸ਼ਰਮਾ 
                     9914836037
Previous article1947 ਦਾ ਪੰਜਾਬ
Next articlePost-Diwali festival detoxify the body Drinks