ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਮੰਗੂਵਾਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜ ਪਿਆਰਿਆ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਵਾਪਸ ਸ਼ਾਮ ਗੁਰਦੁਆਰਾ ਸਿੰਘ ਸਭਾ ( ਛੋਟਾ ਦਰਵਾਜ਼ਾ) ਵਿਖੇ ਸਮਾਪਤ ਹੋਇਆ। ਇਸ ਵਿੱਚ ਸੰਦੀਪ ਸਿੰਘ ਰੁਪਾਲੋਂ ਦੇ ਢਾਡੀ ਜਥੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਾਰੇ ਵੀਰ ਰਸੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਗੁਰੂ ਜੀ ਆਪਣੇ ਚਾਰ ਸਾਹਿਬਜ਼ਾਦਿਆਂ ਨੂੰ ਦੇਸ਼ ਕੌਮ ਦੀ ਖਾਤਰ ਨਿਛਾਵਰ ਕਰ ਦਿੱਤਾ। ਉਨ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਸਾਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ: ਅਜੀਤ ਸਿੰਘ ਫੌਜੀ, ਗੁਰਨੇਕ ਸਿੰਘ,ਮੋਹਨ ਸਿੰਘ ਖੱਟਕੜ, ਬਲਵੀਰ ਸਿੰਘ ਨੰਬਰਦਾਰ, ਜਸਵੀਰ ਸਿੰਘ ਨੰਬਰਦਾਰ, ਅਮਰੈਲ ਸਿੰਘ ਖੱਟਕੜ, ਦਲਵੀਰ ਸਿੰਘ ਖੱਟਕੜ, ਹਰਬੰਸ ਸਿੰਘ,ਮਹਿੰਗਾ ਸਿੰਘ ਖਹਿਰਾ,ਸੁਰਿੰਦਰ ਸਿੰਘ ਖੱਟਕੜ, ਜਸਵੰਤ ਸਿੰਘ, ਪਰਮਜੀਤ ਸਿੰਘ ਸੈਕਟਰੀ ਕੋਆਪ੍ਰੇਟਿਵ ਸੁਸਾਇਟੀ,ਸਤਨਾਮ ਸਿੰਘ ਸੱਤਾ, ਜਗਜੀਤ ਸਿੰਘ ਖੱਟਕੜ, ਕਸ਼ਮੀਰੀ ਲਾਲ ਸਾਬਕਾ ਖਜਾਨਾ ਅਫਸਰ,ਮਹਿਗਾ ਰਾਮ,ਮੰਗਤ ਰਾਮ ਕਲਿਆਣ,ਬਲਵੀਰ ਸਿੰਘ ਸਾਬਕਾ ਪੰਚ, ਨਰਿੰਦਰਜੀਤ ਕੌਰ ਖੱਟਕੜ ਸਾਬਕਾ ਸਰਪੰਚ, ਜਸਵੀਰ ਕੌਰ ਸਰਪੰਚ, ਬਲਵੀਰ ਕੌਰ, ਨਰਿੰਦਰ ਕੌਰ ਪੰਚ, ਜੋਗਿੰਦਰ ਸਿੰਘ ਨਰਵਾਲ, ਬਚਿੱਤਰ ਸਿੰਘ ਨਰਵਾਲ, ਅਮਨਦੀਪ ਸਿੰਘ,ਅਤੇ ਹੋਰ ਪਿੰਡ ਵਾਸੀ ਹਾਜ਼ਰ ਹੋਏ। ਸਟੇਜ਼ ਸਕੱਤਰ ਦੀ ਕਾਰਵਾਈ ਦਿਲਵੀਰ ਸਿੰਘ ਖੱਟਕੜ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj