ਅੰਬਾਲਾ-ਚੰਡੀਗੜ੍ਹ ਕੌਮੀ ਸ਼ਾਹਰਾਹ ’ਤੇ ਸੜਕ ਹਾਦਸੇ ’ਚ ਪੰਜ ਮੌਤਾਂ, 12 ਜ਼ਖ਼ਮੀ

ਅੰਬਾਲਾ (ਹਰਿਆਣਾ) (ਸਮਾਜ ਵੀਕਲੀ):  ਦਿੱਲੀ ਜਾ ਰਹੀ ਇਕ ਨਿੱਜੀ ਬੱਸ ਅੰਬਾਲਾ-ਚੰਡੀਗੜ੍ਹ ਕੌਮੀ ਸ਼ਾਹਰਾਹ ’ਤੇ ਅੱਜ ਸਵੇਰੇ ਸੜਕ ਕੰਢੇ ਖੜ੍ਹੀਾਂ ਦੋ ਹੋਰ ਟੂਰਿਸਟ ਬੱਸਾਂ ਵਿਚ ਜਾ ਵੱਜੀ। ਇਸ ਹਾਦਸੇ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 12 ਹੋਰ ਯਾਤਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਅੰਬਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਤੜਕੇ ਹੋਇਆ ਜਦੋਂ ਜ਼ਿਆਦਾਤਰ ਯਾਤਰੀ ਬੱਸਾਂ ਵਿਚ ਸੌਂ ਰਹੇ ਸਨ। ਮ੍ਰਿਤਕਾਂ ਦੀ ਪਛਾਣਾ ਝਾਰਖੰਡ ਦੇ ਰਾਹੁਲ (21), ਉੱਤਰ ਪ੍ਰਦੇਸ਼ ਦੇ ਪ੍ਰਦੀਪ ਕੁਮਾਰ (22), ਛੱਤੀਸਗੜ੍ਹ ਦੇ ਰੋਹਿਤ ਕੁਮਾਰ (53) ਅਤੇ ਮੈਨਾ ਬਾਈ (4) ਵਜੋਂ ਹੋਈ ਜਦਕਿ ਇਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਹਾਦਸੇ ’ਚ ਦੋ ਬੱਸਾਂ ਐਨੀ ਬੁਰੀ ਤਰ੍ਹਾਂ ਨੁਕਸਾਨੀ ਗਈ ਕਿ ਉਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਸੜਕ ਤੋਂ ਹਟਾਉਣਾ ਪਿਆ। ਹਾਦਾਸਾਗ੍ਰਸਤ ਤਿੰਨੋਂ ਬੱਸਾਂ ਨਿੱਜੀ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਡੀਗੜ੍ਹ ਨਗਰ ਨਿਗਮ ਚੋਣਾਂ: ਮੇਅਰ ਰਵੀਕਾਂਤ ਸ਼ਰਮਾ ਆਪਣੀ ਸੀਟ ਹਾਰੇ
Next articleਕੈਪਟਨ ਅਮਰਿੰਦਰ ਵੱਲੋਂ ਸ਼ਾਹ ਤੇ ਨੱਢਾ ਨਾਲ ਮੁਲਾਕਾਤ