ਫਿ਼ਤਮਾ ਵੱਲੋਂ ਪੰਜਾਬੀ ਫਿਲਮ ਮੇਲਾ ਮਈ ਮਹੀਨੇ ਵਿੱਚ ਕਰਵਾਇਆ ਜਾ ਰਿਹਾ ਹੈ ।

ਪ੍ਰਸਿੱਧ ਫਿਲਮ ਪ੍ਰੋਡਿਊਸਰ, ਨਿਰਦੇਸ਼ਕ,ਲੇਖਕ, ਕਲਾਕਾਰਾਂ, ਪੱਤਰਕਾਰਾਂ ਨੂੰ ਦਿੱਤਾ ਜਾਵੇਂਗਾ ਫਿਤਮਾ ਐਵਾਰਡ 2025।
ਫਰੀਦਕੋਟ (ਸਮਾਜ ਵੀਕਲੀ)  ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਨਿਰਦੇਸ਼ਕ ਅਤੇ ਪ੍ਰੋਡਿਊਸਰ ਲਿਆਕਤ ਅਲੀ ਖਾਨ ਜੀ ਆਪਣੀ ਆਉਣ ਵਾਲੀ ਨਵੀ ਪੰਜਾਬੀ ਫ਼ਿਲਮ ਦੇ ਸਿਲਸਿਲੇ ਲਈ ਪੰਜਾਬ ਆਏ ਹੋਏ ਹਨ ਇਸ ਸਮੇਂ ਦੌਰਾਨ ਉਹ ਫਰੀਦਕੋਟ ਵਿਖੇ ਪ੍ਰਸਿੱਧ ਸਾਹਿਤਕਾਰ ਅਤੇ ਫਾਸਟ ਮੀਡੀਆ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਧਰਮ ਪ੍ਰਵਾਨਾ ਜੀ ਕੋਲ ਉਹਨਾਂ ਦੇ ਆਫ਼ਿਸ ਡਾਕਟਰ ਸਿਰੀ ਰਾਮ ਹਸਪਤਾਲ ਵਿੱਚ ਆਏ। ਇਸ ਸਮੇਂ ਉਹਨਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬੀ ਟੈਲੀ ਫਿਲਮ ਬਦਲਦਾ ਪੰਜਾਬ ਦੀ ਅਪਾਰ ਸਫ਼ਲਤਾ ਤੋਂ ਬਾਅਦ ਹੋਰ ਪੰਜਾਬੀ ਫਿਲਮ ਲਈ ਕੰਮ ਕਰ ਰਹੇ ਹਨ ਅਤੇ ਇਸ ਦੀਆਂ ਪੰਜਾਬ ਵਿੱਚ ਲੋਕੇਸਨਾਂ ਦੀ ਭਾਲ ਹੋ ਰਹੀ ਹੈ। ਉਹਨਾਂ ਅੱਗੇ ਗੱਲਬਾਤ ਕਰਦਿਆ ਕਿਹਾ ਕਿ ਸਾਲ 2025 ਦਾ ਫਿਤਮਾਂ 2025 ਫਿਲਮੀ ਮੇਲਾ ਮਈ ਮਹੀਨੇ ਵਿੱਚ ਕਰਵਾਇਆ ਜਾ ਰਿਹਾ ਹੈ । ਜਿਸ ਦੌਰਾਨ ਪ੍ਰਸਿੱਧ ਫਿਲਮਾਂ ਲੇਖਕ,ਪ੍ਰੋਡਿਊਸਰ,ਨਿਰਮਾਤਾ,ਕਲਾਕਾਰ, ਪੱਤਰਕਾਰ,ਕਲਾਕਾਰ,ਦੇ ਨਾਲ ਨਾਲ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਂਗਾ।ਇਸ ਸਮੇਂ ਡਾਕਟਰ ਪ੍ਰਵੀਨ ਕੁਮਾਰ ਗੁਪਤਾ ਐਮ ਡੀ ਡਾਕਟਰ ਸਿਰੀ ਰਾਮ ਹਸਪਤਾਲ, ਫ਼ਿਲਮ ਐਕਟਰ ਅਮਰਜੀਤ ਸਿੰਘ ਸੇਖੋ, ਸਰਬਿੰਦਰ ਸਿੰਘ ਬੇਦੀ ਵੀ ਨਾਲ ਸਨ। ਉਸ ਤੋਂ ਬਾਅਦ ਉਹ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਉਹਨਾਂ ਦੀ ਦਰਗਾਹ ਤੇ ਵੀ ਗਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ )ਮਮਤਾ ਬਜਾਜ ਦੁਆਰਾ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਲਗਾਏ ਐਫ ਐਲ ਐਨ ਮੇਲੇ ਦਾ ਅਚਨਚੇਤ ਨਿਰੀਖਣ
Next articleਪਿੰਡ ਕਾਲੇਵਾਲ ਦੇ ਮੱਛੀ ਪਾਲਕ ਕਿਸਾਨ ਪਰਮਿੰਦਰਜੀਤ ਸਿੰਘ ‘ਮੁੱਖ ਮੰਤਰੀ ਪੁਰਸਕਾਰ’ ਨਾਲ ਸਨਮਾਨਿਤ